Thursday, 22 October 2015

ਚੜ੍ਹਤ ਪੰਜਾਬ ਦੀ



ਲੁਧਿਆਣਾ ' ਜਲਦੀ ਹੀ ਔਰਤਾਂ ਆਟੋ ਰਿਕਸ਼ਾ ਡਰਾਈਵਰੀ  ' ਮਰਦਾਂ ਨੂੰ ਟੱਕਰ ਦੇਣਗੀਆਂ 

*ਬੇਲਣ ਬ੍ਰਿਗੇਡ ਦਾ ਦਾਦਾ ਮੋਟਰਜ਼ ਦੇ ਸਹਿਯੋਗ ਨਾਲ ਅੋਰਤਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਵੱਲ ਇਕ ਸ਼ਲਾਘਾਯੋਗ ਕਦੱਮ 



ਲੁਧਿਆਣਾ, 22 ਅਕਤੂਬਰ (ਬਿਓੂਰੋ) :  ਪੰਜਾਬ ਅਤੇ ਦੇਸ਼ ਵਿੱਚ ਔਰਤਾਂ 'ਤੇ ਹੋ ਰਹੇ ਹਮਲਿਆਂ ਨੂੰ ਦੇਖਦਿਆਂ ਹੋਇਆਂ  ਔਰਤਾਂ ਅਤੇ ਬੱਚੀਆਂ ਦੀ ਸਾਮਜਿਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੱਛਲੇ ਕਈ ਸਾਲਾਂ ਤੋਂ ਅੋਰਤਾਂ ਦੇ ਵਿਕਾਸ ਲਈ ਕੰਮ ਕਰ ਰਹੀ ਬੇਲਣ ਬ੍ਰਿਗੇਡ ਦੀ ਪ੍ਰਧਾਨ ਅਨੀਤਾ ਸ਼ਰਮਾ ਇਕ ਨਵੀਂ ਪਹਿਲ ਕਰਨ ਜਾ ਰਹੇ ਹਨ ਜਿਸ ਵਿੱਚ ਦਾਦਾ ਮੋਟਰਜ਼ ਦੇ ਸਹਿਯੋਗ ਨਾਲ ਔਰਤਾਂ ਨੂੰ ਆਟੋ ਰਿਕਸ਼ਾ ਅਤੇ ਕਾਰ ਡਰਾਇਵਿੰਗ ਸਿਖਾਉਣ ਲਈ  ਇੱਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਹੈ। ਉਨਾਂ ਕਿਹਾ ਕਿ ਲੁਧਿਆਣਾ ਇੱਕ ਸਮਾਰਟ ਸਿਟੀ ਬਨਣ ਜਾ ਰਿਹਾ ਹੈ। ਅਤੇ  ਇਸ ਵਿੱਚ ਔਰਤਾਂ ਦੀ ਭਾਗੀਦਾਰੀ ਹੋਣਾ ਜਰੂਰੀ ਹੈ ਵਾਹਨ ਅਪਰੇਟਰ ਔਰਤਾਂ ਦੇ ਕੌਸ਼ਲ ਨੂੰ ਡਰਾਇਵਿੰਗ ਦੇ ਖੇਤਰ ਵਿੱਚ ਵਿਕਸਿਤ ਕਰਕੇ ਉਨਾਂ ਦੀ ਕਮਾਈ ਨੂੰ ਵਧਾਏਗਾ।  ਬਸੰਤ ਰਿਜ਼ੋਰਟ ਵਿੱਖੇ ਪ੍ਰੈਸ ਕਾਨਫਰੰਸ ਦੌਰਾਨ ਬੇਲਣ ਬ੍ਰਿਗੇਡ ਦੀ ਪ੍ਰਧਾਨ ਅਨੀਤਾ ਸ਼ਰਮਾ ਅਤੇ ਦਾਦਾ ਮੋਟਰਜ਼ ਦੇ ਮੈਨਜਿੰਗ ਡਾਇਰੈਕਟਰ ਰਿਸ਼ੀ ਦਾਦਾ ਨੇ ਦਸਿਆ ਕਿ ਜਦ ਔਰਤਾਂ ਆਟੋ ਰਿਕਸ਼ਾ ਲੈਕੇ ਸੜਕਾਂ ਤੇ ਉਤਰਣਗੀਆਂ 'ਤਾਂ ਉਸ ਨਾਲ ਅੋਰਤਾਂ ਵਿੱਚ ਸੁੱਰਖਿਆ ਦੀ ਭਾਵਨਾ ਵਧੇਗੀ ਅੋਰਤਾਂ ਨੂੰ ਆਟੋ ਰਿਕਸ਼ਾ ਚਲਾਉਣ ਦੀ ਟ੍ਰੇਨਿੰਗ ਦੇ ਕੇ ਉਨਾਂ ਤੋਂ ਸਿਰਫ 5% ਮਾਰਜਿਨ ਮਨੀ ਲੈਕੇ ਘੱਟ ਕਿਸ਼ਤ 'ਤੇ ਆਟੋ ਰਿਕਸ਼ਾ ਫਾਇਨਾਂਸ ਕਰੇਗੀ। ਅਨੀਤਾ ਸ਼ਰਮਾ ਅਤੇ ਰਿਸ਼ੀ ਦਾਦਾ ਨੇ ਕਿਹਾ ਕਿ ਇਸ ਨਾਲ ਮਹਿਲਾ ਰੋਜਗਾਰ ਦਾ ਇਕ ਨਵਾਂ ਰਾਹ ਖੁਲੇਗਾ ਅਤੇ ਇਸ ਨਾਲ ਉਹ ਆਪਣੇ ਪਰਿਵਾਰ ਨੂੰ ਇਕ ਨਵੀਂ ਦਿਸ਼ਾ ਵੱਲ ਲੈ ਜਾਣ ਵਿੱਚ ਆਪਣੇ ਪਰਿਵਾਰ ਦੀ ਮਦਦ ਕਰਨਗੀਆਂ ਅਨੀਤਾ ਸ਼ਰਮਾ ਨੇ ਕਿਹਾ ਕਿ ਬਾਹਰਲੇ ਦੇਸ਼ਾਂ ' ਔਰਤਾਂ ਟੱਰਕ, ਟਰਾਲੇ ਅਤੇ  ਇੰਟਰਸਿੱਟੀ ਬੱਸਾਂ ਚਲਾ ਰਹੀਆਂ ਹਨ  ਜਿਸ ਤੋਂ ਪ੍ਰਰੇਣਾ ਲੈਕੇ ਉਹ ਲੁਧਿਆਣਾ ਤੋਂ ਆਪਣੀ ਇਹ ਮੁਹਿੰਮ ਸ਼ੁਰੂ ਕਰ ਰਹੇ ਹਨ   ਪਹਿਲੇ ਬੈਚ ਵਿੱਚ ਟ੍ਰੇਨਿੰਗ ਲੈਣ ਲਈ ਆਈਆਂ ਹੋਈਆਂ ਔਰਤਾਂ ਨੂੰ ਉਨਾਂ ਪ੍ਰੈਸ ਦੇ ਨਾਲ ਮਿਲਾਇਆ
ਦਾਦਾ ਮੋਟਰਜ਼ ਦੇ ਮੈਨਜਿੰਗ ਡਾਇਰੈਕਟਰ ਰਿਸ਼ੀ ਦਾਦਾ ਨੇ ਕਿਹਾ ਕਿ ਦਾਦਾ ਪਰਿਵਾਰ ਸਮਾਜ ਦੇ ਪ੍ਰਤੀ ਆਪਣੀ ਜ਼ਿਮੇਵਾਰੀ ਨੂੰ ਸਮਝਦਿਆਂ ਹੋਇਆਂ ਪਹਿਲਾਂ ਵੀ ਕਈ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ
ਰਿਸ਼ੀ ਦਾਦਾ ਨੇ ਕਿਹਾ ਕਿ ਬੇਲਨ ਬ੍ਰਿਗੇਡ ਦੇ ਨਾਲ ਉਨਾਂ ਦੀ ਅਸੋਸਿਏਸ਼ਨ ਪੰਜਾਬ ਵਿੱਚ ਕੌਸ਼ਲ ਵਿਕਾਸ  ਦੇ ਇੱਕ ਨਵੇਂ ਯੁੱਗ ਅਤੇ ਪੰਜਾਬ ਵਿੱਚ ਮਹਿਲਾ ਰੋਜਗਾਰ ਦੇ ਖੇਤਰ ਵਿੱਚ ਇੱਕ ਵਧੀਆ ਸੰਦੇਸ਼ ਹੈ ਇਸ ਮੌਕੇ ਸੁਰਿੰਦਰ ਪਾਲ ਸਿੰਘ (ਜੀਐਮ.), ਕੇਸ਼ਵ (ਟੀ. ਐਸ. ਐਮ.), ਰਮਨ ਕਲਾਰੀਆ ( ਏਰੀਆ ਮੈਨੇਜਰ ) , ਸਤਨਾਮ ਸਿੰਘ ਬੈਂਸ (ਪ੍ਰੋਡਕਟ ਮੈਨੇਜਰ), ਸਤਪਾਲ ਸ਼ਰਮਾ, ਸੁਭਾਸ਼ ਸ਼੍ਰੀ ਇੰਚਾਰਜ ਸਲਮ ਏਰੀਆ, ਪ੍ਰਿਯਾ ਲਖਨਪਾਲ, ਸ਼ੀਤਲ, ਪਿੰਕੀ, ਸੋਨੀਆ  ਆਦਿ ਹਾਜ਼ਿਰ ਸਨ

No comments:

Post a Comment