Wednesday, 28 October 2015



ਵਰਲਡ ਕੈਂਸਰ ਕੇਅਰ ਸੰਸਥਾਂ ਵਲੋਂ ਮੋਹੀ ਵਿਖੇ ਵਿਸਾਲ ਮੈਡੀਕਲ ਕੈਂਪ
ਜੋਧਾਂ, 28 ਅਕਤੂਬਰ (ਬਿਓੂਰੋ) : ਗੁਰਦੁਆਰਾ ਪਾਤਸਾਹੀ ਦਸਵੀਂ ਇਤਿਹਾਸਕ ਪਿੰਡ ਮੋਹੀ ਵਿਖੇ ਵਰਲਡ ਕੈਂਸਰ ਕੇਅਰ ਸੰਸਥਾਂ ਵਲੋਂ ਚਲਾਈ ਜਾ ਰਹੀ ਕੈਂਸਰ ਜਾਂਚ ਲੜੀ ਤਹਿਤ ਵਿਸਾਲ ਮਡੀਕਲ ਕੈਂਪ ਲਗਾਇਆ ਗਿਆ। ਐਨਆਰਆਈ ਦਲਜੀਤ ਸਿੰਘ ਥਿੰਦ ਦੀ ਵਿਸੇਸ ਪ੍ਰਧਾਨਗੀ ਹੇਠ ਲਗਾਏ ਕੈਂਪ ਦੌਰਾਨ ਟੀਮ ਇੰਚਾਰਜ ਡਾਕਟਰ ਕੁਲਜੀਤ ਕੌਰ ਦੀ ਟੀਮ ਡਾਕਟਰ ਹਰਪ੍ਰੀਤ ਸਿੰਘ , ਡਾ: ਰੇਨੂੰ ਬਾਲਾ, ਡਾ: ਜਤਿੰਦਰ ਕੌਰ, ਡਾ: ਅਮਨਪ੍ਰੀਤ ਕੌਰ ਅਤੇ ਡਾਕਟਰ ਮਨਦੀਪ ਕੌਰ ਵਲੋਂ 200 ਦੇ ਕਰੀਬ ਮਰੀਜਾਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਅਤੇ ਮਰੀਜਾਂ ਨੂੰ ਸੰਸਥਾਂ ਵਲੋਂ ਮੌਕੇ ਤੇ ਹੀ ਮੁਫਤ ਦਵਾਈਆਂ ਦਿੱਤੀਆਂ ਗਈਆਂ । ਜਿੱਥੇ ਮਰੀਜਾਂ ਦਾ ਸੂਗਰ ਅਤੇ ਬਲੱਡ ਪਰੈਸਰ ਚੈਕ ਕੀਤਾ ਉਥੇ ਮਰੀਜਾਂ ਦੇ ਬਲੱਡ ਸੈਂਪਲ ਲੈਕੇ ਜਾਂਚ ਲਈ ਭੇਜੇ ਗਏ। ਇਸ ਮੌਕੇ ਡਾਕਟਰ ਕੁਲਜੀਤ ਕੌਰ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਟਰੱਸਟ ਹੁਣ ਤੱਕ ਪੂਰੇ ਪੰਜਾਬ ਵਿੱਚ 150 ਦੇ ਕਰੀਬ ਕੈਂਪ ਲਗਾ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਟਰੱਸਟ ਵਲੋਂ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਵੱਖ ਵੱਖ ਗਤੀਵਿਧੀਆਂ ਕਰ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਇਹ ਟਰੱਸਟ ਅੰਤਰ ਰਾਸਟਰੀ ਸੰਸਥਾਂ ਹੈ ਜੋ ਕਿ ਇੰਗਲੈਂਡ ਤੋਂ ਕੁਲਵੰਤ ਸਿੰਘ ਧਾਲੀਵਾਲ , ਗੁਰਪਾਲ ਸਿੰਘ ਉਪਲ ਵਲੋਂ ਸਮਾਜ ਸੇਵੀਆਂ ਦੇ ਵਿਸੇਸ ਸਹਿਯੋਗ ਨਾਲ ਚਲਾਈ ਜਾ ਰਹੀ ਹੈ । ਇਸ ਮੌਕੇ ਮਾਸਟਰ ਬਲਦੇਵ ਸਿੰਘ ਮੋਹੀ, ਪ੍ਰਧਾਨ ਚਰਨਜੀਤ ਸਿੰਘ ਮੋਹੀ, ਪ੍ਰਿੰਸੀਪਲ ਪ੍ਰੇਮ ਸਿੰਘ ਰਕਬਾ, ਡੀਪੀ ਪਰਮਜੀਤ ਸਿੰਘ , ਹਰਚੰਦ ਸਿੰਘ ਮੋਹੀ ਅਤੇ ਬਲਦੇਵ ਸਿੰਘ ਆਦਿ ਹਾਜ਼ਿਰ ਸਨ।

No comments:

Post a Comment