ਲੁਧਿਆਣਾ ਨੂੰ 'ਸਮਾਰਟ ਸਿਟੀ' ਬਣਾਉਣ ਵਿੱਚ ਮੀਡੀਆ ਨਿਭਾਏਗਾ ਅਹਿਮ ਭੂਮਿਕਾ
*ਪ੍ਰੋਜੈਕਟ ਤਿਆਰ ਕਰ ਰਹੀ ਕੰਪਨੀ ਨੂੰ ਮੀਡੀਆ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਦੀ ਆਸ
*ਸ਼ਹਿਰਵਾਸੀ ਸੁਝਾਅ ਭੇਜਣ, ਵਧੀਆ ਸੁਝਾਅ ਦੇਣ ਵਾਲਿਆਂ ਨੂੰ ਮਿਲਣਗੇ ਇਨਾਮ-ਕੰਪਨੀ
*ਆਨਲਾਈਨ ਸੁਝਾਅ ਭੇਜਣ ਦੀ ਆਖ਼ਰੀ ਮਿਤੀ 25 ਅਕਤੂਬਰ, 2015

ਲੁਧਿਆਣਾ, 15 ਅਕਤੂਬਰ (ਬਿਓੂਰੋ ) : ਸ਼ਹਿਰ ਲੁਧਿਆਣਾ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਸ਼ੁਰੂ ਕੀਤੀ ਗਈ ਕਵਾਇਦ ਤਹਿਤ ਅੱਜ ਉੱਚ ਪੱਧਰੀ ਸਲਾਹਕਾਰ ਟੀਮ (ਏ.ਈ.ਸੀ.ਓ.ਐੱਮ.-ਆਈ. ਬੀ. ਐੱਮ.) ਵੱਲੋਂ ਲੁਧਿਆਣਾ ਦੇ ਮੀਡੀਆ ਕਰਮੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਵਡਮੁੱਲੇ ਸੁਝਾਅ ਮੰਗੇ ਗਏ। ਜਿਸ 'ਤੇ ਮੀਡੀਆ ਕਰਮੀਆਂ ਨੇ ਇਸ ਪ੍ਰੋਜੈਕਟ ਨੂੰ ਸਫ਼ਲ ਬਣਾਉਣ ਲਈ ਹਰ ਤਰ•ਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਲਗਭਗ ਸਾਰੇ ਮੀਡੀਆ ਕਰਮੀਆਂ ਵੱਲੋਂ ਫਾਰਮ ਭਰ ਕੇ ਸੁਝਾਅ ਦਿੱਤੇ ਗਏ।
ਮੀਡੀਆ ਕਰਮੀਆਂ ਨਾਲ ਗਰੁੱਪ ਚਰਚਾ ਟੀਮ ਲੀਡਰ ਸ੍ਰੀ ਵਿਸ਼ਾਲ ਕੁੰਦਰਾ ਨੇ ਦੱਸਿਆ ਕਿ ਲੁਧਿਆਣਾ ਨੂੰ 'ਸਮਾਰਟ ਸਿਟੀ' ਵਜੋਂ ਵਿਕਸਤ ਕਰਨ ਲਈ ਤਿਆਰ ਕੀਤੇ ਜਾ ਰਹੇ ਪ੍ਰੋਜੈਕਟ ਵਿੱਚ ਸਭ ਤੋਂ ਵਧੇਰੇ ਸ਼ਮੂਲੀਅਤ ਆਮ ਲੋਕਾਂ ਦੀ ਚਾਹੀਦੀ ਹੈ। ਆਮ ਲੋਕਾਂ ਤੱਕ ਟੀਮ ਦੀ ਪਹੁੰਚ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੁਝਾਅ ਦੇਣ ਲਈ ਉਤਸ਼ਾਹਿਤ ਕਰਨ ਲਈ ਮੀਡੀਆ ਹੀ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਕਿਉਂਕਿ ਮੀਡੀਆ ਆਮ ਲੋਕਾਂ ਦੇ ਸਭ ਤੋਂ ਨਜ਼ਦੀਕ ਹੁੰਦਾ ਹੈ, ਇਸ ਕਰਕੇ ਮੀਡੀਆ ਵੱਲੋਂ ਦਿੱਤੇ ਸੁਝਾਵਾਂ ਨੂੰ ਫਾਈਨਲ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਵੇਲੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕੇਗਾ। ਉਨ•ਾਂ ਕਿਹਾ ਕਿ ਉਨ•ਾਂ ਦੀ ਟੀਮ ਦੀ ਕੋਸ਼ਿਸ਼ ਹੈ ਕਿ ਉਹ ਅਗਲੇ ਦਿਨਾਂ ਦੌਰਾਨ ਵੱਧ ਤੋਂ ਵੱਧ ਲੋਕਾਂ ਪਹੁੰਚ ਕਰ ਸਕਣ। ਉਨ•ਾਂ ਮੀਡੀਆ ਤੋਂ ਭਰਪੂਰ ਸਹਿਯੋਗ ਦੀ ਆਸ ਕੀਤੀ।
ਉਨ•ਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਵੱਖ-ਵੱਖ ਮੁੱਦਿਆਂ, ਜਿਵੇਂ ਕਿ ਪਾਣੀ ਸਪਲਾਈ, ਸੈਨੀਟੇਸ਼ਨ, ਬਿਜਲੀ, ਸਾਲਿਡ ਵੇਸਟ ਮੈਨੇਜਮੈਂਟ ਸੰਬੰਧੀ ਵੱਖ-ਵੱਖ ਧਿਰਾਂ ਨਾਲ ਗਰੁੱਪ ਵਿਚਾਰਾਂ ਹੋ ਰਹੀਆਂ ਹਨ, ਜਿਨ•ਾਂ ਨੂੰ ਭਰਪੂਰ ਸਫ਼ਲਤਾ ਮਿਲ ਰਹੀ ਹੈ। ਇਸ ਤੋਂ ਇਲਾਵਾ ਯੋਜਨਾ ਹੈ ਕਿ ਵਾਰਡ ਪੱਧਰੀ ਮੀਟਿੰਗਾਂ, ਸਕੂਲਾਂ/ਕਾਲਜਾਂ ਵਿੱਚ ਮੁਕਾਬਲਿਆਂ, ਆਨਲਾਈਨ ਫੀਡਬੈਕ, ਵੱਖ-ਵੱਖ ਸ਼ਾਪਿੰਗ ਮਾਲਜ਼ ਵਿੱਚ ਪੇਸ਼ਕਾਰੀਆਂ ਅਤੇ ਮੈਰਾਥਨ ਰਾਹੀਂ ਕਰੀਬ 1 ਲੱਖ ਸਵਾਲ ਪੁੱਛੇ ਅਤੇਜਵਾਬ ਲਏ ਜਾਣਗੇ। ਇਸ ਸੰਬੰਧੀ ਕੈਲੰਡਰ ਜਲਦ ਜਾਰੀ ਕੀਤਾ ਜਾਵੇਗਾ। ਇਸ ਸੰਬੰਧੀ ਆਨਲਾਈਨ ਸਵਾਲ mygov.in (ਆਨਲਾਈਨ ਪੋਰਟਲ) 'ਤੇ ਪਾਏ ਜਾਣਗੇ। ਇਨ•ਾਂ ਸਵਾਲਾਂ ਦੇ ਜਵਾਬਾਂ ਤੋਂ ਹੀ ਇਹ ਗੱਲ ਸਪੱਸ਼ਟ ਹੋਵੇਗੀ ਕਿ ਸ਼ਹਿਰ ਲੁਧਿਆਣਾ ਦੇ ਵਿਕਾਸ ਲਈ ਕਿਹਡ਼ੇ-ਕਿਹਡ਼ੇ ਪੱਖਾਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ। ਆਨਲਾਈਨ ਸਵਾਲਾਂ ਦੇ ਜਵਾਬ ਅਤੇ ਆਪਣੇ ਸੁਝਾਅ ਦੇਣ ਦੀ ਆਖ਼ਰੀ ਮਿਤੀ 25 ਅਕਤੂਬਰ, 2015 ਹੈ।
ਉਨ•ਾਂ ਦੱਸਿਆ ਕਿ ਲੋਕਾਂ ਨੂੰ ਇ•ਾਂ ਸਵਾਲਾਂ ਅਤੇ ਵਿਚਾਰ ਪੇਸ਼ ਕਰਨ ਲਈ ਉਤਸ਼ਾਹਿਤ ਕਰਨ ਲਈ ਕੰਪਨੀ ਵੱਲੋਂ ਵਧੀਆ ਵਿਚਾਰ ਦੇਣ ਵਾਲਿਆਂ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਵੀ ਫੈਸਲਾ ਕੀਤਾ ਹੈ, ਜਿਸ ਤਹਿਤ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲਿਆਂ ਨੂੰ ਕ੍ਰਮਵਾਰ 15 ਹਜ਼ਾਰ, 10 ਹਜ਼ਾਰ ਅਤੇ 5 ਹਜ਼ਾਰ ਰੁਪਏ, ਜਦਕਿ 25 ਹੋਰਾਂ ਨੂੰ 1000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਉਨ•ਾਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਲੁਧਿਆਣਾ ਨੂੰ ਸਮਾਰਟ ਬਣਾਉਣ ਲਈ ਆਪਣੇ ਉਪਯੋਗੀ ਸੁਝਾਅ ਦੇਣ ਤਾਂ ਜੋ ਸ਼ਹਿਰ ਨੂੰ ਦੇਸ਼ ਦੇ ਪਹਿਲੇ 20 ਸ਼ਹਿਰਾਂ ਵਿੱਚ ਸ਼ੁਮਾਰ ਕੀਤਾ ਜਾ ਸਕੇ, ਜਿਨ•ਾਂ ਦਾ ਪਹਿਲੇ ਗੇਡ਼ ਵਿੱਚ ਇਸੇ ਸਾਲ ਤੋਂ ਵਿਕਾਸ ਸ਼ੁਰੂ ਕੀਤਾ ਜਾਣਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਕਸੀਅਨ ਸ੍ਰੀ ਰਾਹੁਲ ਗਗਨੇਜਾ, ਸ੍ਰ. ਸਤਬੀਰ ਸਿੰਘ ਬੱਲ, ਸ੍ਰੀ ਜਤਿੰਦਰ ਸਿੰਘ, ਸ੍ਰੀ ਅਪਾਨੂ ਦਾਸ ਅਤੇ ਹੋਰ ਹਾਜ਼ਿਰ ਸਨ।

No comments:
Post a Comment