Sunday, 4 October 2015

ਖੂਨਦਾਨ ਕਰਨ ਵਿੱਚ ਰੋਟਰੀ ਕੱਲਬ ਦੀਆਂ ਮਹਿਲਾ ਮੈਂਬਰਾਂ, ਪੁੱਰਸ਼ ਮੈਂਬਰਾਂ ਨਾਲੋਂ ਅੱਗੇ ਰਹੀਆਂ


ਲੁਧਿਆਣਾ , ਅਕਤੂਬਰ 4 (ਬਿਓੂਰੋ): ਰੋਟਰੀ ਕੱਲਬ ਲੁਧਿਆਣਾ ਸੈਂਟਰਲ ਵਲੋਂ ਸ਼੍ਰੀ ਨਵ ਦੁੱਰਗਾ ਮੰਦਰ ਚੈਰਿਟੇਬਲ ਟੱਰਸਟ, ਸਰਾਭਾ ਨਗਰ ਵਿੱਖੇ ਦਯਾਨੰਦ ਹਸਪਤਾਲ ਅਤੇ ਸ਼੍ਰੀ ਕ੍ਰਿਸ਼ਨਾ ਚੈਰਿਟੇਬਲ ਹਸਪਤਾਲ ਦੇ ਸਹਿਯੋਗ ਨਾਲ ਇਕ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਦਾ ਉਦਘਾਟਨ ਰੋਟਰੀ ਡਿਸਟ੍ਰਿਕਟ ਗਵਰਨਰ ਕੇ.ਕੇ.ਧੀਰ,ਐਮ.ਐਲ..ਸਿਮਰਜੀਤ ਸਿੰਘ ਬੈਂਸ,ਡਾ: ਸੰਦੀਪ ਸਿੱਧੂ, ਰੋਟਰੀ ਡਿਸਟ੍ਰਿਕਟ ਸੱਕਤਰ ਡਾ: ਸੰਜੀਵ ਉਪੱਲ ਅਤੇ ਸ਼੍ਰੀ ਨਵ ਦੁੱਰਗਾ ਮੰਦਰ ਦੇ ਪ੍ਰਧਾਨ ਸੁਭਾਸ਼ ਦੁੱਗਲ ਨੇ ਸਾਂਝੇ ਤੌਰ 'ਤੇ ਕੀਤਾ
ਪ੍ਰੋਜੈਕਟ ਡਾਇਰੈਕਟਰ ਸੀ. ਹਰਪ੍ਰੀਤ ਸਿੰਘ ਖਰਬੰਦਾ ਨੇ ਦਸਿਆ ਕਿ ਅੱਜ ਦੇ ਮੈਡੀਕਲ ਕੈਂਪ ਵਿੱਚ ਦਯਾਨੰਦ ਹਸਪਤਾਲ ਦੇ ਗੈਸਟਰੋ ਦੇ ਸਪੈਸ਼ਲਿਸਟ ਡਾ: ਸੰਦੀਪ ਸਿੱਧੂ ਦੀ ਟੀਮ ਨੇ ਵਿਸ਼ੇਸ਼ ਸਹਿਯੋਗ ਦਿੱਤਾ ਇਸ ਕੈਂਪ ਦਾ  150 ਦੇ ਕਰੀਬ ਮਰੀਜ਼ਾਂ ਨੇ ਫਾਇਦਾ ਉਠਾਇਆ   ਹਰਪ੍ਰੀਤ ਸਿੰਘ ਖਰਬੰਦਾ ਨੇ ਦਸਿਆ ਕਿ ਲੁਧਿਆਣਾ ਵਿੱਚ ਸਾਡੇ ਕੋਲ 2000 ਸਵੈ ਇਸ਼ਾ ਨਾਲ ਖੁਨ ਦਾਨ ਕਰਨ ਵਾਲੇ ਦਾਨੀ ਸੱਜਣ ਹਨ , ਅਤੇ  ਪੰਜਾਬ ਦੇ ਹਰੇਕ ਹਿੱਸੇ ਤੋਂ ਐਨ.ਜੀ ਉਨਾਂ ਦੇ ਨਾਲ ਜੁੱੜੀਆਂ ਹੋਈਆਂ ਹਨ    ਇਸ ਮੌਕੇ ਹਰਪ੍ਰੀਤ ਸਿੰਘ ਖਰਬੰਦਾ ਨੇ ਹੈਲਪਲਾਈਨ ਨੰ: 98155- 61086 ਜਾਰੀ ਕਰਦਿਆਂ ਹੋਇਆਂ ਕਿਹਾ ਕਿ ਖੁਨ ਦਾਨ ਕਰਨ ਲਈ ਜਾਂ ਖੁਨ ਦੀ ਜਰੂਰਤ ਪੈਣ ਤੇ ਇਸ ਨੰਬਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ
ਰੋਟਰੀ ਡਿਸਟ੍ਰਿਕਟ (3070 ) ਅਸਿਸਟੈਂਟ ਗਵਰਨਰ  ਰਾਜੇਸ਼ ਸੇਠ ਅਤੇ ਪ੍ਰਧਾਨ ਪਰਵੀਨ ਗੋਇਲ ਨੇ ਦਸਿਆ ਕਿ ਰੋਟਰੀ ਕੱਲਬ ਪਿੱਛਲੇ 23 ਸਾਲਾਂ ਤੋਂ ਸਮਾਜ ਸੇਵਾ ਵਿੱਚ ਲਗਿਆ ਹੋਇਆ ਹੈ।   ਰਾਜੇਸ਼ ਸੇਠ ਅਤੇ ਪ੍ਰਧਾਨ ਪਰਵੀਨ ਗੋਇਲ ਨੇ ਦਸਿਆ ਕਿ ਸ਼੍ਰੀ ਕ੍ਰਿਸ਼ਨਾ ਚੈਰਿਟੇਬਲ ਹਸਪਤਾਲ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 50 ਯੂਨਿਟ ਖੁਨ ਇੱਕਠਾ ਕਰਕੇ ਸ਼੍ਰੀ ਕ੍ਰਿਸ਼ਨਾ ਚੈਰਿਟੇਬਲ ਹਸਪਤਾਲ ਦੀ ਟੀਮ ਦੇ ਹਵਾਲੇ ਕਰ ਦਿੱਤਾ ਗਿਆ
ਅੱਜ ਦੇ ਕੈਂਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਰੋਟਰੀ ਕੱਲਬ ਦੀਆਂ ਮਹਿਲਾ ਮੈਂਬਰਾਂ ਖੂਨਦਾਨ ਕਰਨ ਵਿੱਚ ਪੁੱਰਸ਼ ਮੈਂਬਰਾਂ ਨਾਲੋਂ ਅੱਗੇ ਰਹੀਆਂ। ਰੋਟਰੀ ਕੱਲਬ ਵਲੋਂ ਹੁਣ ਤਕ 50 ਦੇ ਕਰੀਬ ਕੈਂਪ ਲਗਾਏ ਗਏ ਹਨ ਜਿਨਾਂ  ਵਿੱਚ ਖੂਨ ਦਾਨ, ਅੱਖਾਂ ਦਾਨ,ਗਰੀਬ ਜਰ੍ਰਰਤਮੰਦ ਲੜਕੀਆਂ ਲਈ ਸਿੱਖਿਆ ਦਾ ਪ੍ਰਬੰਧ, ਗਰੀਬ ਜਰੂਰਤਮੰਦ ਲੜਕੀਆਂ ਦੇ ਵਿਆਹ , ਗਰੀਬ ਮਰੀਜ਼ਾਂ ਲਈ ਦਵਾਈਆਂ ਦਾ ਪ੍ਰਬੰਧ,ਹੋਮਿਓਪੈਥਿਕ ਡਿਸਪੈਂਸਰੀਆਂ ਚਲਾਉਣਾ ਅਤੇ ਸ਼ਹਿਰ ਦੇ ਵੱਖ-ਵੱਖ ਚੈਰੀਟੇਬਲ ਹਸਪਤਾਲਾਂ ਨੂੰ ਕਰੋੜਾਂ ਰੁੱਪਏ ਦਾ ਮੈਡੀਕਲ ਸਮਾਨ ਉਪੱਲਬਧ ਕਰਵਾਇਆ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ.ਐਲ.. ਭਾਰਤ ਭੂਸ਼ਣ ਆਸ਼ੂ, ਕੌਂਸਲਰ ਭੁਪਿੰਦਰ ਸਿੰਘ ਭਿੰਦਾ,ਕੌਂਸਲਰ ਤਨਵੀਰ ਸਿੰਘ ਧਾਲੀਵਾਲ ਵੀ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ  ਪੁੱਜੇ ਅਤੇ ਉਨਾਂ ਨੇ ਰੋਟਰੀ ਕੱਲਬ ਵਲੋਂ ਚਲਾਏ ਜਾ ਰਹੇ ਕੈਂਪ ਦੀ ਪ੍ਰਸ਼ੰਸਾ ਕੀਤੀ ਅੱਜ ਦੇ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿੱਚ ਰੋਟਰੀ ਡਿਸਟ੍ਰਿਕਟ ਅਸਿਸਟੈਂਟ ਗਵਰਨਰ ਰਾਜੇਸ਼ ਸੇਠ ,ਪ੍ਰੋਜੈਕਟ ਡਾਇਰੈਕਟਰ, ਸੀ. ਹਰਪ੍ਰੀਤ ਸਿੰਘ ਖਰਬੰਦਾ, ਪ੍ਰਧਾਨ ਪਰਵੀਨ ਗੋਇਲ ,ਸੱਕਤਰ ਸੰਜੇ ਮੌਂਗੀਆ ,ਰਜਨੀਸ਼ ਜੈਨ,ਅਰੁਣ ਭੱਲਾ,ਰਾਜੀਵ ਮਿੱਤਲ,ਭੁਪਿੰਦਰ ਪਾਹਵਾ,ਮਨਜੀਤ ਸਿੰਘ, ਗੁਰਦੀਪ ਵਾਲੀਆ,ਰਾਜੂ ਜਿੰਦਲ,ਵਿਕਰਮ ਕੰਵਰ,ਰਜਿੰਦਰ ਥਾਪਰ, ਸੁਸ਼ੀਲ ਸਿੰਗਲਸ,ਨਰੇਸ਼ ਗਰੋਵਰ,ਰਜਨੀਸ਼ ਥਾਪਰ,ਮਨਪ੍ਰੀਤ ਸਿੰਘ ਅਤੇ ਸੰਦੀਪ ਵੋਹਰਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ




No comments:

Post a Comment