Friday, 23 October 2015



ਆਜਾਦ ਵੈਲਫੇਅਰ ਸੋਸਾਇਟੀ ਦੁਆਰਾ ਦੋ ਜਰੂਰਤਮੰਦ ਲੜਕੀਆਂ ਦਾ ਵਿਆਹ ਕਰਵਾਇਆ ਗਿਆ 

*ਜਰੂਰਤਮੰਦ ਦੀ ਮਦਦ ਕਰਨਾ ਹੀ ਪ੍ਰਮਾਤਮਾ ਦੀ ਸੱਚੀ ਬੰਦਗੀ : ਸੁਕੇਸ ਕਾਲੀਆ, ਬਿਟੂ ਗੁੰਬਰ


ਲੁਧਿਆਣਾ, 23 ਅਕਤੂਬਰ (ਬਿਓੂਰੋ) : ਆਜਾਦ ਵੈਲਵੇਅਰ ਸੁਸਾਇਟੀ ਦੇ ਵੱਲੋ' ਅਸ਼ੋਕ ਨਗਰ ਪਿੱਪਲ ਵਾਲਾ ਚੋ' ਵਿੱਚ ਪ੍ਰਧਾਨ ਜੋਗਿੰਦਰ ਕਪੂਰ ਅਤੇ ਸਮਾਜਸੇਵੀ ਸ਼ਿਵ ਕੁਮਾਰ ਵਰਮਾ ਦੀ ਦੇਖਰੇਖ ਹੇਠ ਦਾਨੀ ਸੱਜਣਾ ਦੇ ਸਹਿਯੋਗ ਨਾਲ ਦੋ ਜਰੂਰਤਮੰਦ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਕੀਤੇ ਗਏ ਇਹ ਵਿਆਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਲਾਵਾਂ ਫੇਰੇ ਕਰਕੇ  ਕਰਵਾਏ ਗਏ ਇਸ ਸ਼ੁੱਭ ਮੋਕੇ ਤੇ ਪੰਜਾਬ ਰਾਜ ਬਾਲ ਅਧਿਕਾਰੀ ਆਯੋਗ ਦੇ ਚੇਅਰਮੈਨ ਸੁਕੇਸ ਕਾਲੀਆ, ਪ੍ਰਧਾਨ ਜੋਗਿੰਦਰ ਕਪੂਰ, ਸ਼ਿਵ ਕੁਮਾਰ ਵਰਮਾ, ਸਮਾਜਸੇਵੀ  ਬਿਟੂ ਗੁੰਬਰ, ਅਵਿਨਾਸ਼ ਸਿੱਕਾ, ਅਸ਼ੋਕ ਸਰਸਵਾਲ ਨੇ ਨਵੇ' ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ  ਜਰੂਰਤਮੰਦ ਲੜਕੀਆਂ ਦਾ ਵਿਆਹ ਕਰਵਾਉਣਾ ਇਕ ਬਹੁਤ ਹੀ ਪੁੰਨ ਵਾਲਾ ਕੰਮ ਹੈ ਅਤੇ ਪ੍ਰਮਾਤਮਾ ਦੀ ਸੱਚੀ ਬੰਦਗੀ ਹੈ ਉਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੋਸਾਇਟੀ ਪਿਛਲੇ ਲੰਮੇ ਸਮੇ ਤੋ ਲਗਾਤਾਰ ਜਰੂਰਤਮੰਦ ਕੁੜੀਆਂ ਦੇ ਵਿਆਹ ਕਰਵਾਉਦੀ ਰਹੀ ਹੈ ਅਤੇ ਅੱਗੇ ਵੀ ਇਹ ਧਾਰਮਿਕ ਅਤੇ ਸਮਾਜਿਕ ਕੰਮ ਜਾਰੀ ਰੱਖੇਗੀ ਸੋਸਾਇਟੀ ਵੱਲੋ ਨਵੇ ਵਿਆਹੇ ਜੋੜਿਆਂ ਨੂੰ ਘਰ ਗ੍ਰਿਹਸਤੀ ਚਲਾਉਣ ਵਾਲੇ ਘਰੇਲੂ ਜਰੂਰਤ ਦਾ ਸਮਾਨ ਵੀ ਦਿੱਤਾ ਗਿਆ ਇਸ ਮੋਕੇ ਤੇ ਪੰਜਾਬ ਰਾਜ ਬਾਲ ਅਧਿਕਾਰੀ ਆਯੋਗ ਦੇ ਚੇਅਰਮੈਨ ਸੁਕੇਸ ਕਾਲੀਆ, ਸਮਾਜਸੇਵੀ ਬਿਟੂ ਗੁੰਬਰ, ਸਮਾਜਸੇਵੀ ਅਵਿਨਾਸ਼ ਸਿੱਕਾ, ਅਸ਼ੋਕ ਸਰਸਵਾਲ , ਮੋਹਮਦ ਨਸੀਮ , ਮਦਨ ਲਾਲ ਸਭਰਵਾਲ ਸੁਸੀਲ ਕੁਮਾਰ, ਕੰਵਰਦੀਪ ਸਿੰਘ ਜੋਲੀ, ਸੰਜੈ ਵਰਮਾ, ਵਿਸ਼ਾਲ ਕਪੂਰ, ਸੰਜੈ ਧੀਮਾਨ, ਦੀਪਕ, ਸਾਮ ਲਾਲ, ਸਤੀਸ ਕੁਮਾਰ, ਵਿਜੈ ਕੁਮਾਰ ਵਰਮਾ, ਦਿਨੇਸ ਅਗਰਵਾਲ, ਸੰਜੈ ਗੁਪਤਾ, ਰਾਹੁਲ, ਅਵਤਾਰ ਸਿੰਘ, ਬੋਬੀ ਵਰਮਾ, ਸੁਧੀਰ ਅਤੇ ਹੋਰ ਬਹੁਤ ਸਾਰੇ ਸੋਸਾਇਟੀ ਦੇ ਮੈਂਬਰ ਹਾਜ਼ਿਰ ਸਨ

No comments:

Post a Comment