ਮੁਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਦਿੱਤਾ ਮੰਗ ਪੱਤਰ
ਲੁਧਿਆਣਾ, 8 ਅਕਤੂਬਰ (ਬਿਓੂਰੋ) : ਲੁਧਿਆਣਾ ਯੂਥ ਕਾਂਗਰਸ ਨੇ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮੁਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਨਾਂ ਤੇ ਰੱਖਣ ਦੀ ਮੰਗ ਕੀਤੀ। ਯੂਥ ਕਾਂਗਰਸ ਦੇ ਜਿਲਾ ਸਕੱਤਰ ਜਨਰਲ ਮਨੀਪਾਲ ਰਣੀਆਂ ਅਤੇ ਬਲਬੀਰ ਝੱਮਟ, ਯੂਥ ਕਾਂਗਰਸ ਵਿਧਾਨਸਭਾ ਉਤਰੀ ਦੇ ਪ੍ਰਧਾਨ ਸਾਬੀ ਤੂਰ, ਸੈਂਟ੍ਰਲ ਦੇ ਪ੍ਰਧਾਨ ਯੋਗੇਸ਼ ਹਾਂਡਾ, ਪੱਛਮੀ ਦੇ ਪ੍ਰਧਾਨ ਟਵੀਂਕਲ ਗਿੱਲ, ਵਿਧਾਨਸਭਾ ਦੱਖਣੀ ਦੇ ਮੀਤ ਪ੍ਰਧਾਨ ਚੇਤਨ ਥਾਪਰ ਅਤੇ ਵਿਧਾਨ ਸਭਾ ਜਗਰਾਉਂ ਦੇ ਮੀਤ ਪ੍ਰਧਾਨ ਸਾਜਨ ਮਲਹੋਤਰਾ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਭੇਜੇ ਮੰਗ ਪੱਤਰ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਥ ਕਾਂਗਰਸ ਨੇ ਮੁਹਾਲੀ ਵਿੱਚ ਬਣੇ ਹਵਾਈ ਅੱਡੇ ਦਾ ਨਾਮ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਨਾਮ ਤੇ ਰੱਖ ਕੇ ਸ਼ਹੀਦ ਨੂੰ ਸਨਮਾਨ ਦੇਣ ਦੀ ਅਪੀਲ ਕੀਤੀ ਹੈ। ਉਨਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਨੇ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣ ਵਿੱਚ ਕੋਤਾਹੀ ਵਰਤੀ ਤਾਂ ਯੂਥ ਕਾਂਗਰਸ ਲੁਧਿਆਣਾ ਆਉਣ ਵਾਲੇ ਕੇਂਦਰੀ ਮੰਤਰੀਆਂ ਦਾ ਘਿਰਾਓ ਕਰਕੇ ਵਿਰੋਧ ਕਰੇਗੀ। ਇਸ ਮੌਕੇ ਤੇ ਰਵੀ ਅਰੋੜਾ, ਹੈਪੀ ਲਾਲੀ, ਸੰਨੀ ਚੌਧਰੀ, ਲਵ ਮੈਨੀ ਅਤੇ ਸੰਦੀਪ ਸਿੰਘ ਸਮੇਤ ਹੋਰ ਵੀ ਹਾਜ਼ਿਰ ਸਨ ।

No comments:
Post a Comment