Thursday, 1 October 2015



ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਅਧਿਆਪਕ-ਮਾਪੇ ਮਿਲਣੀ ਮੌਕੇ ਟੀਮਾਂ ਵੱਲੋਂ ਨਿਰੀਖਣ
*ਹਰੇਕ ਸਕੂਲ ਵਿੱਚ ਸਥਿਤੀ ਤਸੱਲੀਬਖ਼ਸ਼ ਪਾਈ ਗਈ

ਲੁਧਿਆਣਾ 1 ਅਕਤੂਬਰ  (ਬਿਓੂਰੋ) :  ਸ੍ਰੀਮਤੀ ਪਰਮਜੀਤ ਕੌਰ ਚਾਹਲ ਜ਼ਿਲਾ ਸਿੱਖਿਆ ਅਫਸਰ (ਸੈ ਸਿ) ਲੁਧਿਆਣਾ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸੇਵਾਲ, ਚੱਕ ਕਲਾਂ, ਸਰਕਾਰੀ ਮਿਡਲ ਸਕੂਲ ਕੈਲਪੁਰ ਬੜੈਚ, ਭੱਟੀਆਂ ਢਾਹਾਂ, ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਢਾਹਾਂ ਦਾ ਨਿਰੀਖਣ ਕੀਤਾ ਗਿਆ ਟੀਮ ਵਿਚ . ਜਸਬੀਰ ਸਿੰਘ ਜ਼ਿਲਾ ਕੋਆਰਡੀਨੇਟਰ (ਐਜੂਸੈਟ) ਲੁਧਿ: ਅਤੇ .ਅਮਰਜੀਤ ਸਿੰਘ ਜੂਨੀਅਰ ਸਹਾਇਕ ਵੀ ਸ਼ਾਮਿਲ ਸਨ ਸਾਰੇ ਸਕੂਲਾਂ ਵਿੱਚ ਅਧਿਆਪਕ-ਮਾਪੇ ਮਿਲਣੀ ਚੱਲ ਰਹੀ ਸੀ ਅਤੇ ਅਧਿਆਪਕ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਮਾਪਿਆਂ ਨੂੰ ਦੱਸ ਰਹੇ ਸਨ ਲਗਭਗ ਸਾਰੇ ਹੀ ਸਕੂਲਾਂ ਵਿੱਚ ਸਕੂਲ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਹਾਜ਼ਰ ਸਨ ਅਤੇ ਸਕੂਲਾਂ ਦੁਆਰਾ ਇਸ ਮਿਲਣੀ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਸਨ 
ਸਰਕਾਰੀ ਸੀਨੀਅਰ ਸੈਕੰਡਰੀ ਈਸੇਵਾਲ ਵਿਖੇ ਹਲਕੇ ਦੇ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਵੀ ਵਿਸ਼ੇਸ਼ ਰੂਪ ਵਿੱਚ ਪੁੱਜੇ ਅਤੇ ਉਨਾਂ ਤੋਂ ਇਲਾਵਾ ਸ੍ਰੀਮਤੀ ਸੁਰਜੀਤ ਕੌਰ ਸਰਪੰਚ ਆਦਿ ਵੀ ਹਾਜ਼ਰ ਸਨ ਇਸ ਤੋਂ ਇਲਾਵਾ ਜ਼ਿਲਾ ਸਾਇੰਸ ਸੁਪਰਵਾਈਜਰ ਦੁਆਰਾ 6 ਸਕੂਲ, ਜ਼ਿਲਾ ਗਾਈਡੈਂਸ ਕਾਊਂਸਲਰ ਦੁਆਰਾ 5 ਸਕੂਲ, ਸ੍ਰੀ ਸੁਖਮੰਦਰ ਪਾਲ ਸਿੰਘ ਇੰਚਾਰਜ ਨਿਰੀਖਣ ਟੀਮ ਦੁਆਰਾ 8 ਸਕੂਲ,  ਸ੍ਰੀ ਆਸ਼ੀਸ਼ ਕੁਮਾਰ ਉਪ ਜ਼ਿਲਾ ਸਿੱਖਿਆ ਅਫਸਰ ਦੁਆਰਾ 8 ਸਕੂਲ, ਸ੍ਰੀਮਤੀ ਪਰਮਜੀਤ ਕੌਰ ਸਿੱਧੂ ਪ੍ਰਿੰਸੀਪਲ ਸਸਸਸ ਮਾਣਕੀ ਦੁਆਰਾ 6 ਸਕੂਲਾਂ ਦਾ ਨਿਰੀਖਣ ਕੀਤਾ ਗਿਆ ਅਤੇ ਸਾਰੇ ਸਕੂਲਾਂ ਵਿੱਚ ਕਾਰਗੁਜ਼ਾਰੀ ਵਧੀਆ ਪਾਈ ਗਈ 


No comments:

Post a Comment