Monday, 12 October 2015




ਸ਼ਹਿਰ ਲੁਧਿਆਣਾ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਕਵਾਇਦ ਸ਼ੁਰੂ 
*
ਉੱਚ ਪੱਧਰੀ ਸਲਾਹਕਾਰ ਟੀਮ ਵੱਲੋਂ ਪ੍ਰੋਜੈਕਟ ਬਾਰੇ ਉੱਚ ਅਧਿਕਾਰੀਆਂ ਨਾਲ ਵਿਚਾਰਾਂ 
*
ਲੋਕਾਂ ਤੋਂ ਇੱਕ ਲੱਖ ਸਵਾਲਾਂ ਦੇ ਜਵਾਬ ਮੰਗੇ ਜਾਣਗੇ

ਲੁਧਿਆਣਾ, 12 ਅਕਤੂਬਰ (ਬਿਓੂਰੋ)  : ਸ਼ਹਿਰ ਲੁਧਿਆਣਾ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਕਵਾਇਦ ਸ਼ੁਰੂ ਹੋ ਗਈ ਹੈ, ਜਿਸ ਤਹਿਤ ਇੱਕ ਉੱਚ ਪੱਧਰੀ ਸਲਾਹਕਾਰ ਟੀਮ (..ਸੀ..ਐੱਮ.-ਆਈ. ਬੀ. ਐੱਮ.) ਵੱਲੋਂ ਲੁਧਿਆਣਾ ਦਾ ਦੌਰਾ ਕੀਤਾ ਗਿਆ ਅਤੇ ਇਸ ਪ੍ਰੋਜੈਕਟ ਬਾਰੇ ਨਗਰ ਨਿਗਮ ਦੇ ਕਮਿਸ਼ਨਰ ਸ੍ਰ. ਜੀ. ਕੇ. ਸਿੰਘ ਧਾਲੀਵਾਲ, ਵਧੀਕ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਅਤੇ ਹੋਰ ਅਧਿਕਾਰੀਆਂ ਨਾਲ ਵਿਚਾਰਾਂ ਕੀਤੀਆਂ ਗਈਆਂ। ਟੀਮ ਮੈਂਬਰਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅਗਲੇ ਇੱਕ ਹਫ਼ਤੇ ਵਿੱਚ ਵੱਖ-ਵੱਖ ਮੁੱਦਿਆਂ ਜਿਵੇਂ ਕਿ ਪਾਣੀ ਸਪਲਾਈ, ਸੈਨੀਟੇਸ਼ਨ, ਬਿਜਲੀ, ਸਾਲਿਡ ਵੇਸਟ ਮੈਨੇਜਮੈਂਟ ਸੰਬੰਧੀ ਵੱਖ-ਵੱਖ ਧਿਰਾਂ ਨਾਲ 15 ਗਰੁੱਪ ਵਿਚਾਰਾਂ ਹੋਣਗੀਆਂ। 
ਇਸ ਤੋਂ ਇਲਾਵਾ ਯੋਜਨਾ ਹੈ ਕਿ ਵਾਰਡ ਪੱਧਰੀ ਮੀਟਿੰਗਾਂ, ਸਕੂਲਾਂ/ਕਾਲਜਾਂ ਵਿੱਚ ਮੁਕਾਬਲਿਆਂ, ਆਨਲਾਈਨ ਫੀਡਬੈਕ, ਵੱਖ-ਵੱਖ ਸ਼ਾਪਿੰਗ ਮਾਲਜ਼ ਵਿੱਚ ਪੇਸ਼ਕਾਰੀਆਂ ਅਤੇ ਮੈਰਾਥਨ ਰਾਹੀਂ ਕਰੀਬ 1 ਲੱਖ ਸਵਾਲ ਪੁੱਛੇ ਅਤੇਜਵਾਬ ਲਏ ਜਾਣਗੇ। ਇਸ ਸੰਬੰਧੀ ਕੈਲੰਡਰ ਇੱਕ ਦੋ ਦਿਨ ਵਿੱਚ ਜਾਰੀ ਕੀਤਾ ਜਾਵੇਗਾ। ਇਸ ਸੰਬੰਧੀ ਆਨਲਾਈਨ ਸਵਾਲ mygov.in (ਆਨਲਾਈਨ ਪੋਰਟਲ) 'ਤੇ ਪਾਏ ਜਾਣਗੇ। ਇਨਾਂ ਸਵਾਲਾਂ ਦੇ ਜਵਾਬਾਂ ਤੋਂ ਹੀ ਇਹ ਗੱਲ ਸਪੱਸ਼ਟ ਹੋਵੇਗੀ ਕਿ ਸ਼ਹਿਰ ਲੁਧਿਆਣਾ ਦੇ ਵਿਕਾਸ ਲਈ ਕਿਹੜੇ-ਕਿਹੜੇ ਪੱਖਾਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ। 
ਦੱਸਣਯੋਗ ਹੈ ਕਿ ਇਹ ਸਲਾਹਕਾਰ ਪ੍ਰਧਾਨ ਮੰਤਰੀ ਇਨਫਰਾਸਟਰੱਕਟਰ ਡਿਵੈੱਲਪਮੈਂਟ ਕਾਰਪੋਰੇਸ਼ਨ (ਪੀ. ਐੱਮ. ਆਈ. ਡੀ. ਸੀ.) ਵੱਲੋਂ ਭੇਜੇ ਗਏ ਹਨ। ਸਮਾਰਟ ਸਿਟੀ ਪ੍ਰੋਜੈਕਟ ਬਾਰੇ ਪ੍ਰਸਤਾਵ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਇਸੇ ਸਾਲ 15 ਦਸੰਬਰ ਤੱਕ ਹੈ। ਇਹ ਸਲਾਹਕਾਰ ਅਗਲੇ ਢਾਈ ਮਹੀਨੇ ਸ਼ਹਿਰ ਵਿੱਚ ਹੀ ਰਹਿਣਗੇ। ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਪਹਿਲੇ 20 ਸ਼ਹਿਰਾਂ ਨੂੰ ਪਹਿਲੇ ਸਾਲ 200 ਕਰੋੜ ਰੁਪਏ ਮਿਲਣਗੇ। ਹਰੇਕ ਸ਼ਹਿਰ ਦਾ ਸਮਾਰਟ ਸਿਟੀ ਪਲਾਨ ਤਿਆਰ ਕਰਨ 'ਤੇ ਪ੍ਰਤੀ ਸ਼ਹਿਰ 2 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ 



No comments:

Post a Comment