Sunday, 18 October 2015



ਹਲਕਾ ਵੈਸਟ ਦੇ ਇੰਚਾਰਜ਼ ਮੀਨੂ ਮਲਹੋਤਰਾ ਦੀ ਅਗਵਾਈ ਵਿੱਚ
ਸਾਂਸਦ ਰਵਨੀਤ ਸਿੰਘ ਬਿੱਟੂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ
ਲੁਧਿਆਣਾ,18 ਅਕਤੂਬਰ (ਬਿਓੂਰੋ ) : ਕੋਟਕਪੁਰਾ ਵਿੱਖੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਰੈਲੀ ਕਰਨ ਦੇ ਕਾਰਨ ਅਤੇ ਆਮ ਲੋਕਾਂ ਨਾਲ ਹੋ ਰਹੇ ਧੱਕੇ ਦੇ ਖਿਲਾਫ ਜੋ ਅੰਦੋਲਨ ਸਾਂਸਦ ਰਵਨੀਤ ਸਿੰਘ ਬਿੱਟੂ ਵਲੋਂ ਸ਼ੁਰੂ ਕੀਤਾ ਗਿਆ ਹੈ ਉਸ ਨੂੰ ਜਨਤਾ ਵਲੋਂ ਮਿਲ ਰਹੇ ਸਮਰਥਨ ਤੋਂ ਬੌਖਲਾ ਕੇ ਸਾਂਸਦ ਰਵਨੀਤ ਸਿੰਘ ਬਿੱਟੂ ਦੀ ਆਵਾਜ਼ ਨੂੰ ਦਬਾਉਣ ਲਈ ਬਿਨਾਂ ਲੋਕ ਸਪੀਕਰ ਦੀ ਇਜਾਜਤ ਲਿਆਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਗ੍ਰਿਫਤਾਰ ਕੀਤਾ ਗਿਆ ,ਜਿਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ । ਅੱਜ ਜਵਾਹਰ ਨਗਰ ਪਾਣੀ ਵਾਲੀ ਟੈਂਕੀ , ਨਜਦੀਕ ਬੱਸ ਅੱਡਾ ਵਿੱਖੇ ਹਲਕਾ ਵੈਸਟ ਦੇ ਇੰਚਾਰਜ਼ ਮੀਨੂ ਮਲਹੋਤਰਾ, ਬਲਾਕ ਪ੍ਰਧਾਨ ਰਾਜੀਵ ਗਾਗਟ,ਵਾਰਡ ਪ੍ਰਧਾਨ ਅਰੁਣ ਚੌਧਰੀ ਅਤੇ ਸੱਕਤਰ ਕਮਲ ਕਪੂਰ ਦੀ ਅਗਵਾਈ ਵਿੱਚ ਸਾਂਸਦ ਰਵਨੀਤ ਬਿੱਟੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ।
ਇਸ ਮੌਕੇ ਮੀਨੂ ਮਲਹੋਤਰਾ, ਰਾਜੀਵ ਗਾਗਟ, ਅਰੁਣ ਚੌਧਰੀ ਅਤੇ ਸੱਕਤਰ ਕਮਲ ਕਪੂਰ ਨੇ ਕਿਹਾ ਕਿ ਪੰਜਾਬ ਦਾ ਅੰਨ ਦਾਤਾ ਕਿਸਾਨ ਅੱਜ ਪੰਜਾਬ ਸਰਕਾਰ ਦੇ ਹੱਥੋਂ ਬਹੁੱਤ ਹੀ ਬੁੱਰੀ ਤਰਾਂ੍ਹ ਨਾਲ ਰੁੱਲ ਰਿਹਾ ਹੈ ।ਪੰਜਾਬ ਸਰਕਾਰ ਹਰ ਮੋਰਚੇ 'ਤੇ ਬਹੁੱਤ ਹੀ ਬੁੱਰੀ ਤਰਾਂ੍ਹ ਫੇਲ ਹੋਈ ਹੈ । ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਵਿੱਤਰ ਗ੍ਰੰਥ ਸਾਹਿਬ ਜੀ ਦੇ ਪੰਨੇ ਸਾੜੇ ਜਾ ਰਹੇ ਹਨ ।ਵਿਰੋਧ ਜਤਾਉਣ ਦੇ ਬਾਦਲ ਸਰਕਾਰ ਵਲੋਂ ਸ਼ਾਂਤਮਈ ਧਰਨਾ ਕਰ ਰਹੇ ਲੋਕਾਂ ਤੇ ਪਾਣੀ ਦੀਆਂ ਬੁਸ਼ਾਰਾਂ,ਲਾਠੀਆਂ,ਅੱਥਰੂ ਗੈਸ ਅਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ।ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਖੋ ਚੁੱਕੀ ਬਾਦਲ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਕਾਂਗਰਸ ਦੇ ਅਮਨ-ਪਸੰਦ ਨੇਤਾਵਾਂ ਨੂੰ ਝੂੱਠੇ ਕੇਸ ਪਾਕੇ ਜੇਲਾਂ ਵਿੱਚ ਡੱਕ ਰਹੀ ਹੈ ।ਇਨਾਂ੍ਹ ਨੇਤਾਵਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੈਂਬਰ ਪਾਰਲੀਮਾਣੀ ਰਵਨੀਤ ਬਿੱਟੂ ਨੂੰ ਬਿਨਾਂ ਸ਼ਰਤ ਰਿਹਾ ਨ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਜੇਲ ਭਰੋ ਅੰਦੋਲਨ ਚਲਾਉਣ ਲਈ ਮਜਬੂਰ ਹੋਵੇਗੀ । ਇਸ ਮੌਕੇ ਹਲਕਾ ਵੈਸਟ ਦੇ ਇੰਚਾਰਜ਼ ਮੀਨੂ ਮਲਹੋਤਰਾ, ਬਲਾਕ ਪ੍ਰਧਾਨ ਰਾਜੀਵ ਗਾਗਟ,ਵਾਰਡ ਪ੍ਰਧਾਨ ਅਰੁਣ ਚੌਧਰੀ ਅਤੇ ਸੱਕਤਰ ਕਮਲ ਕਪੂਰ, ਦਰਸ਼ਨ ਲਾਲ, ਮੁਕੇਸ਼ ਘਈ, ਸ਼ਾਮ ਮਲਹੋਤਰਾ,ਵਿੱਕੀ ਟਾਂਕ,ਸਿਕੰਦਰ ਭਗਤ,ਦੀਪਕ ਕੁਮਾਰ,ਹਰਪਾਲ ਚੋਪੜਾ, ਸੋਰਭ ਘਈ,ਰੋਹਿਤ ਅਤੇ ਆਸ਼ੂ ਗਾਗਟ ਆਦਿ ਹਾਜ਼ਿਰ ਸਨ ।

No comments:

Post a Comment