Wednesday, 21 October 2015





ਪੰਜਾਬ ਵਿੱਚ ਤਨਾਅ ਦੇ ਚਲਦੇ ਬਰਬਾਦ ਹੋ ਰਿਹਾ ਹੈ ਹੌਜਰੀ ਅਤੇ ਰੈਡੀਮੇਡ ਕਾਰੋਬਾਰ  :  ਬਿੱਟੂ ਗੁੰਬਰ 

ਲੁਧਿਆਣਾ, 21 ਅਕਤੂਬਰ((ਬਿਓੂਰੋ ) : ਪੰਜਾਬ ਵਿੱਚ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਅਤੇ ਤਨਾਅ ਭੱਰੇ ਹਾਲਾਤ ਤੋਂ ਭੈਭੀਤ ਹੋ ਕੇ ਰਾਜ ਵਿੱਚ ਹੌਜਰੀ ਵਪਾਰੀਆਂ ਦੀ ਆਮਦ ਨਾਂ ਹੋਣ ਦੇ ਚਲਦੇ ਲੁਧਿਆਣਾ ਦਾ ਹੌਜਰੀ ਕੰਮਕਾਜ ਠੱਪ ਹੋ ਕੇ ਰਹਿ ਗਿਆ   ਤਿਊਹਾਰੀ ਸੀਜਨ ਵਿੱਚ ਹੌਜਰੀ ਨਿਰਮਾਤਾਵਾਂ ਅਤੇ ਟਰੇਡਰਾਂ ਦਾ ਲੱਖਾਂ ਰੁਪਏ ਦਾ ਸਟਾਕ ਨਾਂ ਵਿਕਣ ਦਾ ਅਸਰ ਉਨਾਂ ਦੇ  ਚੇਹਰਿਆਂ ਤੇ ਸਾਫ਼ ਵਿਖਾਈ ਦੇ ਰਿਹਾ ਹੈ  ਪਿਛਲੇ ਕਈ ਦਿਨਾਂ ਤੋਂ ਦੁਸ਼ਿਹਰਾ - ਦੀਵਾਲੀ ਤੇ ਚੰਗੀ ਵਿਕਰੀ ਦੀ ਆਸ ਲਗਾਕੇ ਬੈਠੇ ਘੰਟਾ ਘਰ ਚੌਂਕ ਸਥਿਤ ਬਿੱਟੂ ਟਰੇਡਰਜ  ਦੇ ਮਾਲਿਕ ਅਤੇ ਹੋਲਸੇਲ ਰੈਡੀਮੇਡ ਤੇ ਹੌਜਰੀ ਵਪਾਰੀ ਬਿੱਟੂ ਗੁੰਬਰ ਨੇ ਉਦਾਸੀ  ਭਰੇ ਚਿਹਰੇ  ਦੇ ਭਾਵਾਂ ਨੂੰ ਛੁਪਾਉਂਦੇ ਹੋਏ ਦੱਸਿਆ ਕਿ ਤਿਊਹਾਰੀ  ਮੌਸਮ  ਦੇ ਇਨਾਂ ਦਿਨਾਂ ਵਿੱਚ ਬਾਹਰ ਤੋਂ ਆਉਣ ਵਾਲੇ ਥੋਕ ਅਤੇ ਪ੍ਰਚੂਨ ਵਪਾਰੀਆਂ ਦਾ ਬਾਜ਼ਾਰਾਂ ਵਿੱਚ ਜਮਘਟ ਲਗਾ ਰਹਿੰਦਾ ਹੈ ਮਗਰ ਇਸ ਵਾਰ ਪੰਜਾਬ  ਦੇ ਹਾਲਾਤ ਵਿਗੜਨ ਦੀਆਂ ਖਬਰਾਂ ਤੋਂ ਭੈਭੀਤ ਪੰਜਾਬ  ਦੇ ਬਾਹਰ ਦਾ ਵਪਾਰੀ ਵਰਗ ਲੁਧਿਆਣਾ ਆਉਣ ਤੋਂ ਹਿਚਕਿਚਾ ਰਿਹਾ ਹੈ  ਉਥੇ ਹੀ ਰੋਜਾਨਾ ਦੇ ਰੋਸ਼ ਪ੍ਰਰਦਸ਼ਨਾਂ ਦੇ ਚਲਦੇ  ਬਣੇ ਦਹਿਸ਼ਤ ਦੇ ਮਾਹੌਲ ਦੇ ਚਲਦੇ ਪੰਜਾਬ ਦੇ ਹੋਰ ਸ਼ਹਿਰਾਂ ਅਤੇ ਕਸਬਿਆਂ ਤੋਂ ਵੀ ਵਪਾਰੀਆਂ ਦੇ ਆਉਣ ਤੇ ਵੀ ਅਸਰ ਪਿਆ ਹੈ ਨਤੀਜਣ ਲੁਧਿਆਣਾ ਦਾ ਹੌਜਰੀ ਅਤੇ ਰੇਡਿਮੈਡ ਦਾ ਕੰਮ-ਕਾਜ ਠੱਪ ਹੋਕੇ ਰਹਿ ਗਿਆ ਹੈ ਬਿੱਟੂ ਗੁੰਬਰ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਤੇ ਚੁੱਪੀ ਤੋੜਕੇ ਅਤੇ ਨਿਜੀ ਹਿਤਾਂ ਤੋਂ ਉਪਰ ਉੱਠਕੇ ਰਾਜ ਦਾ ਮਾਹੌਲ ਵਿਗਾੜਨ  ਵਾਲੀਆਂ ਤਾਕਤਾਂ  ਦੇ ਖਿਲਾਫ ਸਖ਼ਤ ਕਾਰਵਾਈ ਕਰਕੇ ਪੰਜਾਬ  ਦੇ ਤਬਾਹ ਹੋ ਰਹੇ ਹੌਜਰੀ ਉਦਯੋਗ ਅਤੇ ਵਪਾਰ ਨੂੰ ਬਚਾਉਣ  ਦੇ ਉਪਾਅ ਕਰਕੇ ਅਮਨ ਅਤੇ ਸ਼ਾਂਤੀ ਬਹਾਲ ਕਰਵਾਉਣ ਨੂੰ ਪਹਿਲ ਦੇਵੇ ਇਸ ਮੌਕੇ ਈਸ਼ਾਨ ਗੁੰਬਰ, ਜਸ਼ਨ, ਗੁਰਿੰਦਰ ਸਿੰਘ, ਜਸਵਿੰਦਰ ਸਿੰਘ, ਬੱਬਲੂ ਕਪੂਰ, ਲਲਿਤ ਕੁਮਾਰ, ਵਰਿੰਦਰ ਸਿੰਘ, ਰਜਤ ਭਾਟੀਆ, ਦੀਪਕ ਕੁਮਾਰ, ਮਨੋਹਰ ਲਾਲ ਸਹਿਤ ਹੋਰ ਵੀ ਮੌਜੂਦ ਸਨ।        

No comments:

Post a Comment