ਬੈਂਸ ਭਰਾਵਾਂ ਦੇ ਵਕੀਲ ਨੇ ਏ.ਡੀ.ਸੀ.ਪੀ. ਕੋਲ ਲਗਾਈ ਜਮਾਨਤ
ਹਾਈਕੋਰਟ ਦੇ ਫੈਸਲੇ ਮੁਤਾਬਿਕ ਸਬੰਧਿਤ ਅਦਾਲਤ ਨੂੰ ਦੋ ਦਿਨਾਂ ਵਿੱਚ ਦੇਣਾ ਹੋਵੇਗਾ ਫੈਸਲਾ
ਲੁਧਿਆਣਾ 29 ਅਕਤੂਬਰ ( ਸਤ ਪਾਲ ਸੋਨੀ ) : ਅਜਾਦ ਵਿਧਾਇਕ ਬੈਂਸ ਭਰਾ ਤੇ ਉਹਨਾਂ ਦੇ ਸਾਥੀਆਂ ਦੀ ਜਮਾਨਤ ਲਈ ਹਾਈਕੋਰਟ ਦੀ ਸੁਣਵਾਈ ਜਿਸ ਵਿੱਚ ਮਾਣਯੋਗ ਜਸਟਿਸ ਹਾਈਕੋਰਟ ਨੇ ਫੈਸਲਾ ਦਿੱਤਾ ਕਿ ਹੇਠਲੀ ਸਬੰਧਿਤ ਅਦਾਲਤ ਜਿਸ ਕੋਲ ਜਮਾਨਤ ਅਰਜੀ ਲਗਾਈ ਜਾਂਦੀ ਹੈ,ਉਸ ਅਦਾਲਤ ਦੁਆਰਾ 2 ਦਿਨਾਂ ਵਿੱਚ ਇਸ ਉੱਤੇ ਫੈਸਲਾ ਦਿੱਤਾ ਜਾਵੇ ਜਿਸ ਤੋਂ ਬਾਅਦ ਕਰਮਜੀਤ ਸਿੰਘ ਬੈਂਸ ਅੱਜ ਆਪਣੇ ਵਕੀਲ ਨੂੰ ਨਾਲ ਲੈ ਕੇ ਏ.ਡੀ.ਸੀ.ਪੀ. ਕੋਲ ਗਏ ਜਿੱਥੇ ਕਿ ਉਹਨਾਂ ਦੀ ਜਮਾਨਤ ਅਰਜੀ ਨੂੰ ਗੰਭੀਰਤਾ ਨਾਲ ਵਿਚਾਰਿਆ ਨਹੀ ਗਿਆ ਤੇ ਹੁਣ ਪਰਿਵਾਰ ਨੂੰ ਸੈਸ਼ਨ ਕੋਰਟ ਦੇ ਫੈਸਲੇ ਦਾ ਇੰਤਜਾਰ ਕਰਨਾ ਹੋਵੇਗਾ । ।ਇਹ ਜਾਣਕਾਰੀ ਕਰਮਜੀਤ ਬੈਂਸ ਤੇ ਉਹਨਾਂ ਦੇ ਵਕੀਲ ਨੇ ਏ.ਡੀ.ਸੀ.ਪੀ ਨੂੰ ਮਿਲਣ ਤੋਂ ਬਾਅਦ ਦਿੱਤੀ। ਇਸ ਮੋਕੇ ਪਰਮਜੀਤ ਸਿੰਘ ਬੈਂਸ.ਪਰਮਿੰਦਰ ਸਿੰਘ ਸੋਮਾ ਕੋਂਸਲਰ,ਪਵਨਦੀਪ ਮਦਾਨ,ਗੁਰਵਿੰਦਰ ਸਿੰਘ ਮੱਕੜ,ਐਡਵੋਕੇਟ ਜਗਮੋਹਨ ਸਿੰਘ ਵੜੈਚ ਹਾਜਿਰ ਸਨ।
No comments:
Post a Comment