Tuesday, 29 September 2015

ਪਾਲ ਆਡੀਟੋਰੀਅਮ ਪੀ..ਯੂ ਵਿੱਖੇ ਧੁਮ-ਧਾਮ ਨਾਲ ਮਨਾਇਆ ਗਿਆ ਐਨ.ਐਸ.ਐਸ ਦਿਵਸ 

*ਐਨ.ਐਸ.ਐਸ ਦੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਸਮਾਜ ਸੇਵਾ ਦੀ ਭਾਵਨਾ ਵਿਕਸਿਤ ਕਰਦੇ ਹਨ- ਰਮਨ ਗੋਇਲ 

ਲੁਧਿਆਣਾ, 29 ਸਤੰਬਰ (ਬਿਓੂਰੋ) : ਪਾਲ ਆਡੀਟੋਰੀਅਮ ਪੀ..ਯੂ ਵਿੱਖੇ ਐਨ.ਐਸ.ਐਸ ਦਿਵਸ ਮੌਕੇ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੀ..ਯੂ ਦੇ ਕਾਲਜਾ ਦੇ 500 ਵਲੰਟੀਅਰਾਂ ਨੇ ਹਿੱਸਾ ਲਿਆ
ਪ੍ਰੋਗਰਾਮ ਦੀ ਸ਼ੁਰੂਆਤ ਐਨ.ਐਸ.ਐਸ ਦੇ ਪ੍ਰੋਫੈਸਰਾਂ ਵਲੋਂ ਕੀਤੀ ਗਈ ਜਿਨਾਂ ਨੇ ਸੰਖੇਪ ਵਿੱਚ ਐਨ.ਐਸ.ਐਸ ਦਿਵਸ ਬਾਰੇ ਜਾਣਕਾਰੀ ਦਿੱਤੀ ਪ੍ਰੋਫੈਸਰਾਂ ਵਲੋਂ ਵਲੰਟੀਅਰਾਂ ਨੂੰ  ਹਮੇਸ਼ਾ ਸਮਾਜ ਸੇਵਾ ਦੇ ਕੰਮਾਂ ਲਈ ਤਿਆਰ ਰਹਿਣ ਦੀ ਪ੍ਰਰੇਣਾ ਦਿੱਤੀ
ਇਸ ਮੌਕੇ ਹੈਲਪਿੰਗ ਹੈਂਡਸ ਕੱਲਬ ਦੇ ਪ੍ਰਧਾਨ ਰਮਨ ਗੋਇਲ ਨੇ ਐਨ.ਐਸ.ਐਸ ਦਿਵਸ ਮੌਕੇ ਆਏ ਹੋਏ ਵਲੰਟੀਅਰਾਂ ਨੂੰ ਹੈਲਪਿੰਗ ਹੈਂਡਸ ਕੱਲਬ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਜਾਣੂੰ  ਕਰਵਾਇਆ ਰਮਨ ਗੋਇਲ ਨੇ ਵਲੰਟੀਅਰਾਂ ਨੂੰ ਆਪਣੇ ਜੀਵਨ ਦਾ ਨਿਸ਼ਾਨਾ ਚੁਣਕੇ ਉਸ ਨੂੰ ਪ੍ਰਾਪਤ ਕਰਨ ਦੇ ਬਾਰੇ ਜਾਗਰੂਕ ਕੀਤਾ ਰਮਨ ਗੋਇਲ ਨੇ ਕਿਹਾ ਕਿ ਅੱਜ ਕੱਲ ਦੇ ਯੁੱਗ ਵਿੱਚ ਬਚਿਆਂ ਵਿੱਚ ਸਹਿਣਸ਼ੀਲਤਾ ਦੀ ਬਹੁੱਤ ਹੀ ਕਮੀ ਹੈ ਅਤੇ ਉਹ ਮੁਸ਼ਕਿਲ ਦੀ ਘੜੀ ਆਉਣ 'ਤੇ ਉਸ ਦਾ ਡੱਟਕੇ ਮੁਕਾਬਲਾ ਕਰਨ ਦੀ ਬਜਾਇ ਆਤਮ ਹਤਿਆ ਕਰਨ ਜਿਹੇ ਕਾਇਰਤਾ ਭਰਪੂਰ ਕਦਮ ਚੁੱਕ ਲੈਂਦੇ ਹਨ ਰਮਨ ਗੋਇਲ ਨੇ ਜੇਕਰ ਅਜਿਹੀ ਮੁਸ਼ਕਿਲ ਦੀ ਘੜੀ ਆਉਣ 'ਤੇ ਬੱਚਿਆਂ ਨੂੰ ਮਾਨਸਿਕ ਦਬਾਓ ਤੋਂ ਕਿਵੇਂ ਬਚਿਆ ਜਾਵੇ ਬਾਰੇ ਵੀ ਦਸਿਆ  
ਪ੍ਰੋਗਰਾਮ ਕੋਆਡੀਨੇਟਰ ਡਾਕਟਰ ਹਰਮੀਤ ਸਿੰਘ ਨੇ ਹੈਲਪਿੰਗ ਹੈਂਡਸ ਕੱਲਬ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਮੀਦ ਜਿਤਾਈ ਕਿ ਮਾਨਸਿਕ ਦਬਾਓ ਤੋਂ ਬਚਾਓ ਬਾਰੇ ਜੋ ਟਿਪਸ ਰਮਨ ਗੋਇਲ ਵਲੋਂ ਬੱਚਿਆਂ ਨੂੰ ਦਿਤੇ ਗਏ ਹਨ ਉਸ ਨਾਲ ਬੱਚਿਆਂ ਵਿੱਚ ਆਤਮ ਬੱਲ ਵੱਧੇਗਾ ਜਿਸ ਦੇ ਫਲਸਰੂਪ ਉਹ ਆਪਣੇ ਉਦੇਸ਼ ਵੱਲ ਪੂਰੀ ਇਕਗਾਰਤਾ ਨਾਲ ਧਿਆਨ ਦੇਕੇ ਮਿੱਥੇ ਹੋਏ ਉਦੇਸ਼ ਨੂੰ ਪ੍ਰਾਪਤ ਕਰ ਸਕਣਗੇ ਇਸ ਮੌਕੇ ਡਾਕਟਰ ਰੇਣੂਕਾ ਅਗਰਵਾਲ, ਡਾਕਟਰ ਹਰਪਿੰਦਰ ਕੌਰ, ਡਾਕਟਰ ਰਮਨ ਦੇਵੀ, ਡਾਕਟਰ ਅੰਜਲੀ ਸਿੱਧੂ, ਡਾਕਟਰ ਮਨਦੀਪ ਸਿੰਘ ਗਿੱਲ,ਆਸ਼ੀਸ਼ ਕੁਮਾਰ, ਗਗਨ ਅਰੋੜਾ,ਵਰੁਣ ਜੈਨ,ਕਮਲ ਕੁਮਾਰ ਅਤੇ ਅਮਨ ਮਲਹੋਤਰਾ ਆਦਿ ਵੀ ਹਾਜ਼ਿਰ ਸਨ



Monday, 28 September 2015



ਚੌੜਾ ਬਾਜਾਰ ਮਾਰਕੀਟ ਵਲੋਂ ਮਨਾਇਆ ਸ਼ਹੀਦੇ ਆਜਮ ਭਗਤ ਸਿੰਘ ਦਾ ਜਨਮ ਦਿਹਾੜਾ


ਲੁਧਿਆਣਾ , 28 ਸਤੰਬਰ (ਬਿਓੂਰੋ) : ਚੌੜਾ ਬਾਜਾਰ ਮਾਰਕੀਟ ਵਲੋਂ ਸ਼ਹੀਦੇ ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਐਸੋਸੀਏਸ਼ਨ ਦੇ ਸੀਨੀਅਰ ਆਗੂ ਜਸਪਾਲ ਸਿੰਘ ਟੱਕਰ, ਰਿੰਕੂ ਚੋਪੜਾ, ਬਿੱਟੂ ਗੁੰਬਰ, ਇੰਦਰਜੀਤ ਸਿੰਘ ਪੰਮਾ, ਰਵੀ ਸੂਦ, ਰਾਜੇਸ਼ ਚੌਹਾਨ, ਬਲਜਿੰਦਰ ਕੁਮਾਰ, ਮਹਿੰਦਰ ਚੌਹਾਨ, ਵਿਨੋਦ ਕੁਮਾਰ, ਸੰਦੀਪ ਕੁਮਾਰ, ਪ੍ਰਿੰਸ ਕੁਮਾਰ, ਕਪਿਲ ਕੁਮਾਰ, ਰਜਿੰਦਰ ਸਿੰਘ ਸਮੇਤ ਹੋਰ ਮੈਂਬਰਾਂ ਨੇ ਸ਼ਹੀਦਾਂ ਵਲੋਂ ਕੁਰਬਾਨੀਆਂ ਦੇ ਕੇ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਤੇ ਚਰਚਾ ਕਰਦੇ ਹੋਏ ਕਿਹਾ ਕਿ ਹੁਣ ਸਾਡੀ ਜਿੰਮੇਦਾਰੀ ਹੈ ਕਿ ਅਸੀਂ ਸ਼ਹੀਦਾਂ ਵਲੋਂ ਕੁਰਬਾਨੀ ਦੇ ਕੇ ਦਿਵਾਈ ਗਈ ਆਜਾਦੀ ਨੂੰ ਸੰਭਾਲਣ ਲਈ ਸੰਕਲਪ ਕਰਕੇ ਅਪਣੀ ਜਿੰਮੇਦਾਰੀ ਨਿਭਾਈਏ