Friday, 18 September 2015

ਜੇਕਰ ਸਰਕਾਰ ਨੇ ਬੁਢਾਪਾ ਅਤੇ ਵਿਧਵਾ ਪੈਨਸ਼ਨ ਵਿੱਚ ਜਲਦ ਵਾਧਾ ਨਾ ਕੀਤਾ ਤਾਂ ਵਿੱਢਾਂਗੇ ਸੰਘਰਸ਼-ਬੈਂਸ 


ਲੁਧਿਆਣਾ , 18 ਸਤੰਬਰ ( ਸਤ ਪਾਲ ਸੋਨੀ ) : ਟੀਮ ਇਨਸਾਫ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਾਰਡ ਨੰ.45 ਦੇ ਇਲਾਕੇ ਕਰਤਾਰ ਨਗਰ,ਵਾਰਡ ਨੰ.73 ਦੇ ਗਗਨ ਨਗਰ ਗਲੀ ਨੰ.8 ਅਤੇ ਮਹਾ ਸਿੰਘ ਨਗਰ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨ ਲਈ ਪੁੱਜੇਕਰਤਾਰ ਨਗਰ ਵਿਖੇ ਮੁਹੱਲਾ ਸੁਧਾਰ ਕਮੇਟੀ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਵਿਧਾਇਕ ਬੈਂਸ ਨੂੰ ਇਲਾਕਾ ਨਿਵਾਸੀਆਂ ਨੇ ਪਾਣੀ ਦੀ ਸਪਲਾਈ ਅਤੇ ਹੋਰ ਦਿੱਕਤਾਂ ਤੋਂ ਜਾਣੂ ਕਰਵਾਇਆ ਜਿਸ ਤੋਂ ਬਾਅਦ ਵਿਧਾਇਕ ਬੈਂਸ ਨੇ ਫੋਰੀ ਹੱਲ ਕਰਵਾ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ
ਵਾਰਡ ਨੰ.73 ਦੇ ਅਧੀਨ ਪੈਂਦੇ ਗਗਨ ਨਗਰ ਅਤੇ ਕਰਤਾਰ ਨਗਰ ਵਿਖੇ ਵੀ ਵਿਧਾਇਕ ਬੈਂਸ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਹਨਾਂ ਦੇ ਹੱਲ ਨੂੰ ਯਕੀਨੀ ਬਣਾਇਆਇਸ ਮੋਕੇ ਮੁਹੱਲਾ ਸੁਧਾਰ ਕਮੇਟੀ ਕਰਤਾਰ ਨਗਰ ਦੇ ਮੈਂਬਰ ਜਸਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਹਲਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿੱਥੇ ਪੰਜਾਬ ਵਿਚ ਫੈਲੇ ਮਾਫੀਆ ਰਾਜ ਦੇ ਖਾਤਮੇ ਲਈ ਸਿਰ ਧੜ ਦੀ ਬਾਜੀ ਲਗਾ ਕੇ ਪੰਜਾਬ ਦੀ ਖੁਸ਼ਹਾਲੀ ਵਾਪਿਸ ਲਿਆਉਣ ਦਾ ਯਤਨ ਕਰ ਰਹੇ ਹਨ,ਉੱਥੇ ਉਹ ਅਤੇ ਉਹਨਾਂ ਦੀ ਸਮੁੱਚੀ ਟੀਮ ਹਮੇਸ਼ਾ ਹੀ ਇਲਾਕਾ ਨਿਵਾਸੀਆਂ ਨੂੰ ਆਉਣ ਵਾਲੀਆਂ ਦਿੱਕਤਾਂ ਦੂਰ ਕਰਨ ਲਈ ਵੀ ਮੋਹਰੀ ਸਾਬਿਤ ਹੁੰਦੇ ਹਨ

ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਦੀ ਸ਼ੁਰੂਆਤ ਹੋਣ ਵਾਲੀ ਹੈ ਅਤੇ ਇਸ ਵਿੱਚ ਉਹ ਬਜੁਰਗਾਂ ਅਤੇ ਵਿਧਵਾਵਾਂ ਦੀ ਪੈਨਸ਼ਨ ਦੇ ਵਾਧੇ ਸਬੰਧੀ ਮੰਗ ਰੱਖਣਗੇ ਅਤੇ ਨਾਲ ਹੀ ਸਰਕਾਰ ਦੁਆਰਾ ਜਨਤਾ ਨਾਲ ਕੀਤੀਆਂ ਗਈਆਂ ਵੱਡੀਆਂ ਬੇਈਮਾਨੀਆਂ ਤੋਂ ਵੀ ਪਰਦਾ ਉਠਾਉਣਗੇਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ  ਪੈਨਸ਼ਨ ਵਿੱਚ ਵਾਧਾ ਜਲਦ ਹੀ ਨਾ ਕੀਤਾ ਤਾਂ ਉਹ ਵੱਡਾ ਸੰਘਰਸ਼ ਵਿਢੱਣਗੇਇਸ ਮੋਕੇ ਗੁਰਨਾਮ ਸਿੰਘ ਚੈਅਰਮੈਨ,ਗੁਰਦੇਵ ਸਿੰਘ ਵਾਈਸ ਚੈਅਰਮੈਨ,ਗੁਰਚਰਨ ਸਿੰਘ,ਬਲਵਿੰਦਰ ਸਿੰਘ,ਅਸ਼ਵਨੀ ਕੁਮਾਰ ਬਿੱਟੂ,ਮਨਜੀਤ ਸਿੰਘ,ਵਿੱਕੀ ਦੇਵਗਨ,ਪ੍ਰਦੀਪ ਕੁਮਾਰ,ਨਿਰਮਲ ਸਿੰਘ,ਬਲਬੀਰ ਸਿੰਘ,ਜਸਵਿੰਦਰ ਸਿੰਘ,ਜੱਸਾ,ਤਰਲੋਕ ਸਿੰਘ,ਹਰਨੇਕ ਸਿੰਘ ਸੈਣੀ,ਗੱਗਾ,ਲਾਲਾ,ਮਨਜੀਤ ਸਿੰਘ,ਰੋਹਿਤ,ਸ਼ਿਵਾ,ਬੀਬੀ ਭੋਲੀ,ਬੀਬੀ ਸ਼ਾਂਤੀ,ਬੀਬੀ ਪਰਮਜੀਤ ਕੋਰ ਆਦਿ ਹਾਜ਼ਿਰ ਸਨ

No comments:

Post a Comment