Saturday, 26 September 2015

ਰਾਹੁਲ ਡੁਲਗਚ ਦੀ ਅਗਵਾਈ ਵਿਚ ਯੂਥ ਕਾਂਗਰਸ ਨੇ  ਮੋਹਨ ਭਾਗਵਤ ਦਾ ਪੁਤਲਾ ਫੂਕ ਕੇ ਰੋਸ਼ ਪ੍ਰਰਦਸ਼ਨ ਕੀਤਾ


ਲੁਧਿਆਣਾ, 26 ਸਤੰਬਰ (ਬਿਓੂਰੋ) : ਸਥਾਨਕ ਸਰਕਟ ਹਾਊਸ ਚੌਂਕ ਵਿਖੇ ਲੁਧਿਆਣਾ ਯੂਥ ਕਾਂਗਰਸ ਵਲੋਂ ਰਾਹੁਲ ਡੁਲਗਚ ਸਕੱਤਰ ਲੁਧਿਆਣਾ ਯੂਥ ਕਾਂਗਰਸ ਦੀ ਅਗਵਾਈ ਵਿਚ ਮੋਹਨ ਭਾਗਵਤ ਮੁਖੀ ਆਰ. ਐਸ. ਐਸ. ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਵਿਕਰਮ ਪਹਿਲਵਾਨ ਸਕੱਤਰ ਪੰਜਾਬ ਯੂਥ ਕਾਂਗਰਸ ਅਤੇ  ਲੁਧਿਆਣਾ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਸਨੀ ਕੈਂਥ ਵਿਸ਼ੇਸ਼ ਤੇ ਸ਼ਾਮਿਲ ਹੋਏ ਇਸ ਮੌਕੇ ਰਾਹੁਲ ਡੁਲਗਚ ਨੇ ਦੱਸਿਆ ਕਿ ਮੋਹਨ ਭਾਗਵਤ ਵਲੋਂ ਰਿਜ਼ਰਵੇਸ਼ਨ ਦੀ ਸਮੀਖੀਆ ਸੰਬੰਧੀ ਦਿੱਤਾ ਗਿਆ ਬਿਆਨ ਅਤਿਨਿੰਦਣਯੋਗ ਹੈ ਉਨਾਂ ਕਿਹਾ ਕਿ ਮੋਹਨ ਭਾਗਵਤ ਵਲੋਂ ਰਿਜ਼ਰਵੇਸ਼ਨ ਦੀ ਸਮੀਖਿਆ ਸੰਬੰਧੀ ਭਾਜਪਾ ਨੂੰ ਦਿੱਤੀਆਂ ਗਈਆਂ ਹਦਾਇਤਾਂ ਨੇ ਆਰ. ਐਸ. ਐਸ. ਅਤੇ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ ਉਨਾਂ ਕਿਹਾ ਕਿ ਦਲਿਤਾਂ, ਪਿਛੜੇ ਹੋਏ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਅਧਿਕਾਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੇ ਦਿੱਤਾ ਹੈ ਉਨਾਂ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿਜ਼ਰਵੇਸ਼ਨ ਦੀ ਸਥਾਪਨਾ ਇਸ ਵਿਚ ਚੱਲ ਰਹੀ ਜਾਤੀ ਵਿਵਸਥਾ ਕਰਕੇ ਹੋਈ ਸੀ ਜੇਕਰ ਆਰ. ਐਸ. ਐਸ. ਇਸ ਦੇਸ਼ ਵਿਚ ਰਿਜ਼ਰਵੇਸ਼ਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ  ਉਸ ਜਾਤੀ ਵਿਵਸਥਾ ਨੂੰ ਖ਼ਤਮ ਕਰੇ ਜਿਸ ਨੇ ਹਜ਼ਾਰਾਂ ਸਾਲਾਂ ਦਲਿਤ, ਪਿਛਲੇ ਹੋਏ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ 
 
ਸਨੀ ਕੈਂਥ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਆਰ. ਐਸ. ਐਸ. ਅਤੇ ਭਾਜਪਾ ਨੇ ਮਿਲ ਕੇ ਇਸ ਦੇਸ਼ ਵਿਚੋਂ ਰਿਜ਼ਰਵੇਸ਼ਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ਨੂੰ ਇਸ ਦੇ  ਗੰਭੀਰ ਨਤੀਜ਼ੇ ਭੁਗਤਣੇ ਪੈਣਗੇ ਅਤੇ ਇਸ ਸੰਬੰਧੀ ਯੂਥ ਕਾਂਗਰਸ ਵਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਉਨਾਂ ਕਿਹਾ ਕਿ ਭਾਜਪਾ ਦੇ ਸ਼ਾਸ਼ਨ ਕਾਲ ਵਿਚ ਹਰ ਪਾਸੇ ਹਿੰਦੂਤਵ ਦਾ ਬੋਲਬਾਲਾ ਹੈ ਅਤੇ ਲਗਾਤਰ ਘੱਟਗਿਣਤੀਆਂ, ਦਲਿਤਾਂ ਅਤੇ ਪਿਛੜੇ ਵਰਗ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨਾਂ ਕਿਹਾ ਕਿ ਭਾਜਪਾ ਅਤੇ ਆਰ. ਐਸ. ਆਪਣੀ ਕੋਝੀ ਚਾਲਾਂ ਤੋਂ ਬਾਜ਼ ਆਵੇ ਤਾਂ ਆਉਣ ਵਾਲੇ ਸਮੇਂ ਦੋਹਾਂ ਨੂੰ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ
 
ਇਸ ਮੌਕੇ ਲੱਕੀ ਕਪੂਰ, ਹਰਭਜਨ ਲੁਹਾਰਾ, ਗੁਜੀਤ ਸਿੰਘ ਸੀਂਹ, ਹਿਮਾਂਸ਼ੂ ਵਾਲੀਆ ਪ੍ਰਿੰਸ ਕੈਂਥ, ਵਰਿੰਦਰ ਗਾਗਟ, ਚੰਦਰ ਸ਼ੇਖਰ ਸਹੋਤਾ, ਦੀਪਕ ਉਪਲ, ਹਾਮਿਦ ਅਲੀ, ਪਰਮਿੰਦਰ ਚੌਹਾਨ, ਬਬਰੀਕ ਸਹੋਤਾ, ਲਾਲੀ ਸੈਣੀ, ਅਮਨਦੀਪ ਸਿੰਘ ਬੂਲ, ਪਾਰਸ ਪੁਰੀ, ਨੀਰਜ ਕੁਮਾਰ, ਹਰਜੀਤ ਸਿੰਘ ਕਿੰਗ, ਸੁਖਵੀਰ ਗਰੇਵਾਲ, ਰੋਹਿਤ ਬਾਵਾ, ਪੱਪੂ ਭਲਿਆਣੀ, ਯਾਦਵਿੰਦਰ ਜੋਨੀ, ਆਕਾਸ਼ ਤਿਵਾੜੀ, ਕੁਲਵਿੰਦਰ ਸਿੰਘ, ਸਰਪੰਚ ਕੁਲਦੀਪ ਸਿੰਘ ਨੇਘੀ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਿਰ ਸਨ


No comments:

Post a Comment