Saturday, 5 September 2015

ਸ਼ਿਵ ਵੈਲਫੇਅਰ ਸੋਸਾਇਟੀ ਨੇ ਮਨਾਇਆ ਜਨਅਸ਼ਟਮੀ ਮਹੋਤਸਵ 
* ਹੈਪੀ ਬਰਥ - ਡੇ ਸ਼ਾਮ ਮੁਰਾਰੀ ਦੀਆਂ ਧੁਨਾਂ ਤੇ ਝੂਮੇਂ ਭਗਤ 


ਲੁਧਿਆਣਾ, 5 ਸਤੰਬਰ ( ਸਤ ਪਾਲ ਸੋਨੀ ) :   ਸ਼ਿਵ ਵੈਲਫੇਅਰ ਸੋਸਾਇਟੀ  ਵੱਲੋਂ ਜਨਮਅਸ਼ਟਮੀ ਦੇ ਸੰਬਧ ਵਿੱਚ ਘੰਟਾ ਘਰ ਚੌਂਕ ਸਥਿਤ ਸ਼ੂ ਮਾਰਕੀਟ ਵਿੱਖੇ ਜਨਮਅਸ਼ਟਮੀ  ਮਹੋਤਸਵ ਮਨਾਇਆ ਗਿਆ । ।ਸਰਵਪ੍ਰਥਮ ਬਿੱਟੂ ਗੁੰਬਰ ਅਤੇ ਅਸ਼ਵਨੀ ਤ੍ਰੇਹਣ ਨੇ ਵਿਧਿਵਤ ਪੂਜਨ ਦੇ ਨਾਲ ਲੱਡੂ ਗੋਪਾਲ ਜੀ  ਨੂੰ ਝੂਲੇ ਵਿੱਚ ਵਿਰਾਜਮਾਨ ਕਰਕੇ 56 ਪ੍ਰਕਾਰ  ਦੇ ਭੋਗ ਅਰਪਿਤ ਕਰਕੇ ਪ੍ਰਸਾਦ  ਦੇ ਰੁਪ ਵਿੱਚ ਵਿਤਰਿਤ  ਕੀਤੇ । । ਸ਼ਿਵ ਸੰਕੀਰਤਨ ਮੰਡਲ  ਵੱਲੋਂ ਪੇਸ਼ ਸ਼੍ਰੀ ਕ੍ਰਿਸ਼ਣ ਮਹਿਮਾ ਦੇ ਭਜਨਾਂ ਝੂਲਾ  ਝੂਲੇ ਮੇਰਾ ਨੰਦ ਲਾਲ ,  ਸ਼ਾਮ ਸੰਗ ਨੱਚੇ ਸੱਖੀਆਂ ਅਤੇ ਹੈਪੀ -ਬਰਥੇ ਡੇ ਸ਼ਾਮ ਮੁਰਾਰੀ ਦੀਆਂ ਸੰਗੀਤਮਈ ਧੁਨਾਂ ਤੇ ਭਗਤਾਂ ਨੇ ਆਪਣੇ ਇਸ਼ਟਦੇਵ  ਦੇ ਜਨਮ ਉਤਸਵ ਦੀਆਂ ਖੁਸ਼ੀਆਂ ਮਨਾਈਆਂ  ।  ਆਰਤੀ ਉਪਰੰਤ ਜਨਮਅਸ਼ਟਮੀ  ਉਤਸਵ ਨੂੰ ਵਿਰਾਮ ਦਿੱਤਾ ਗਿਆ ।  ਬਿੱਟੂ ਗੁੰਬਰ ਅਤੇ ਅਸ਼ਵਨੀ ਤ੍ਰੇਹਣ ਨੇ ਮੌਜੂਦ ਜਨਸਮੂਹ ਨੂੰ ਭਗਵਾਨ ਸ਼੍ਰੀਕ੍ਰਿਸ਼ਣ ਜੀ  ਦੇ ਅਵਤਾਰ ਦੀ ਮਹਿਮਾ ਤੋਂ ਜਾਣੂ ਕਰਵਾਇਆ । ਸਮਾਰੋਹ  ਦੇ ਸਮਾਪਨ ਤੇ ਭੰਡਾਰਾ ਵੀ ਲਗਾਇਆ ਗਿਆ । ਇਸ ਮੌਕੇ ਬਿੱਟੂ ਗੁੰਬਰ, ਅਸ਼ਵਨੀ ਤ੍ਰੇਹਣ, ਰਾਜ ਗੁੰਬਰ, ਰਾਜੇਸ਼ ਹੈਪੀ,  ਲਲਿਤ ਕੁਮਾਰ, ਈਸ਼ਾਨ ਗੁੰਬਰ, ਦੀਪਕ ਵਰਮਾ, ਵਰਿੰਦਰ ਸਿੰਘ, ਸਤਵਿੰਦਰ ਬਿੱਲਾ, ਰੋਹਿਤ ਗੁੰਬਰ, ਲੱਕੀ ਟਿੱਕਾ, ਵਰੁਣ ਕੁਮਾਰ , ਰਾਮਚੰਦਰ ਬੰਗਾਲੀ, ਰਾਜ ਕੁਮਾਰ , ਵਿਜੈ ਅਗਿਨਹੌਤਰੀ, ਰਾਮ ਲਾਲ ਸਹਿਤ ਹੋਰ ਵੀ ਮੌਜੂਦ ਸਨ । 

No comments:

Post a Comment