ਚੌੜਾ ਬਾਜਾਰ ਮਾਰਕੀਟ ਵਲੋਂ ਮਨਾਇਆ ਸ਼ਹੀਦੇ ਆਜਮ ਭਗਤ ਸਿੰਘ ਦਾ ਜਨਮ ਦਿਹਾੜਾ
ਲੁਧਿਆਣਾ , 28 ਸਤੰਬਰ (ਬਿਓੂਰੋ) : ਚੌੜਾ ਬਾਜਾਰ ਮਾਰਕੀਟ ਵਲੋਂ ਸ਼ਹੀਦੇ ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਐਸੋਸੀਏਸ਼ਨ ਦੇ ਸੀਨੀਅਰ ਆਗੂ ਜਸਪਾਲ ਸਿੰਘ ਟੱਕਰ, ਰਿੰਕੂ ਚੋਪੜਾ, ਬਿੱਟੂ ਗੁੰਬਰ, ਇੰਦਰਜੀਤ ਸਿੰਘ ਪੰਮਾ, ਰਵੀ ਸੂਦ, ਰਾਜੇਸ਼ ਚੌਹਾਨ, ਬਲਜਿੰਦਰ ਕੁਮਾਰ, ਮਹਿੰਦਰ ਚੌਹਾਨ, ਵਿਨੋਦ ਕੁਮਾਰ, ਸੰਦੀਪ ਕੁਮਾਰ, ਪ੍ਰਿੰਸ ਕੁਮਾਰ, ਕਪਿਲ ਕੁਮਾਰ, ਰਜਿੰਦਰ ਸਿੰਘ ਸਮੇਤ ਹੋਰ ਮੈਂਬਰਾਂ ਨੇ ਸ਼ਹੀਦਾਂ ਵਲੋਂ ਕੁਰਬਾਨੀਆਂ ਦੇ ਕੇ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਤੇ ਚਰਚਾ ਕਰਦੇ ਹੋਏ ਕਿਹਾ ਕਿ ਹੁਣ ਸਾਡੀ ਜਿੰਮੇਦਾਰੀ ਹੈ ਕਿ ਅਸੀਂ ਸ਼ਹੀਦਾਂ ਵਲੋਂ ਕੁਰਬਾਨੀ ਦੇ ਕੇ ਦਿਵਾਈ ਗਈ ਆਜਾਦੀ ਨੂੰ ਸੰਭਾਲਣ ਲਈ ਸੰਕਲਪ ਕਰਕੇ ਅਪਣੀ ਜਿੰਮੇਦਾਰੀ ਨਿਭਾਈਏ।
No comments:
Post a Comment