Thursday, 17 September 2015

·        ਜੈਨ ਤੇਰਾ ਪੰਥ ਸਮਾਜ ਨੇ ਟਰੈਫਿਕ ਵਿਵਸਥਾ ਨੂੰ ਕਾਬੂ ਕਰਨ ਵਿੱਚ ਮਦਦ ਕਰਨ ਵਾਲੇ ਸਿਵਲ ਡਿਫੈਂਸ  ਦੇ ਵਾਲੰਟੀਅਰਾਂ  ਨੂੰ ਜੀਵਨ ਸੁਰੱਖਿਆ ਲਈ ਭੇਂਟ ਕੀਤੇ ਮਾਸਕ

*  ਡੀਟੀਓ ਅਨਿਲ ਗਰਗ  ਅਤੇ ਏਸੀਪੀ ਟਰੈਫਿਕ ਰਿਚਾ ਅਗਿਨਹੌਤਰੀ ਨੇ ਕੀਤਾ ਜੈਨ ਤੇਰਾ ਪੰਥ ਸਮਾਜ ਦਾ ਧੰਨਵਾਦ

ਲੁਧਿਆਣਾ, ( ਸਤ ਪਾਲ ਸੋਨੀ ) :  ਜੈਨ ਤੇਰਾ ਪੰਥ ਸਮਾਜ ਲੁਧਿਆਣਾ  ਦੇ ਮੈਬਰਾਂ ਨੇ ਟਰੈਫਿਕ ਵਿਵਸਥਾ ਨੂੰ ਸੁਚਾਰੁ ਰੁਪ ਨਾਲ ਚਲਾਉਣ ਵਿੱਚ ਨਿਸ਼ਕਾਮ ਭਾਵ ਨਾਲ ਮਦਦ ਕਰਨ ਵਾਲੇ ਸਿਵਲ ਡਿਫੈਂਸ  ਦੇ ਵਾਲੰਟੀਅਰਾਂ   ਨੂੰ ਡਿਊਟੀ  ਦੇ ਦੌਰਾਨ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਗੰਭੀਰ  ਬੀਮਾਰੀਆਂ ਤੋਂ ਬਚਾਉਣ ਲਈ ਮਾਸਕ ਭੇਂਟ ਕੀਤੇ ਸਿਵਲ ਲਾਈਨ ਸਥਿਤ  ਦੇ ਕੇ ਵੀ ਐਮ ਸਕੂਲ  ਦੇ ਆਡਿਟੋਰੀਅਮ ਵਿੱਖੇ ਟਰੈਫਿਕ ਕੰਟਰੋਲ ਕਰਨ ਵਿੱਚ ਮਦਦ ਕਰਨ ਵਾਲੇ ਸਿਵਲ ਡਿਫੈਂਸ  ਦੇ ਵਾਲੰਟੀਅਰਾਂ ਦੇ ਸਨਮਾਨ ਵਿੱਚ ਆਯੋਜਿਤ ਸਮਾਰੋਹ  ਦੇ ਦੌਰਾਨ ਜੈਨ ਤੇਰਾ ਪੰਥ ਸਮਾਜ ਦੇ ਪ੍ਰਧਾਨ ਕਮਲ ਜੈਨ , ਮਹਾਮੰਤਰੀ  ਦਵਿੰਦਰ ਜੈਨ  ,  ਸੰਯੋਜਕ ਕੁਲਦੀਪ ਜੈਨ  ਸੁਰਾਣਾ ਅਤੇ ਸੀਨੀਅਰ ਮੈਂਬਰ ਰਾਏ  ਚੰਦ ਜੈਨ  ਨੇ  ਜਿਲਾ ਟਰਾਂਸਪੋਰਟ ਅਧਿਕਾਰੀ ਅਨਿਲ ਗਰਗ , ਏਸੀਪੀ ਟਰੈਫਿਕ ਰਿਚਾ ਅਗਿਨਹੋਤਰੀ ਅਤੇ ਸਿਵਲ ਡਿਫੈਂਸ ਪ੍ਰਮੁੱਖ ਦਰਸ਼ਨ ਬਾਵਾ ਨੂੰ ਮਾਸਕ ਭੇਂਟ ਕੀਤੇ
ਕਮਲ ਜੈਨ ਅਤੇ ਕੁਲਦੀਪ ਜੈਨ  ਸੁਰਾਣਾ ਨੇ ਸਿਵਲ ਡਿਫੈਂਸ  ਵੱਲੋਂ ਮਹਾਂਨਗਰ ਵਿੱਚ ਵਿਕਰਾਲ ਰੁਪ ਧਾਰਨ ਕਰਦੀ ਜਾ ਰਹੀ ਟਰੈਫਿਕ ਸਮੱਸਿਆ  ਦੇ ਸਮਾਧਾਨ ਲਈ ਰੋਜਾਨਾਂ ਦੋ ਘੰਟੇ ਬਿਨਾਂ ਤਨਖਾਹ ਲਏ ਡਿਊਟੀ ਕਰਨ ਦੀ ਪ੍ਰੰਸ਼ਸਾ ਕੀਤੀ ਜਿਲਾ  ਟਰਾਂਸਪੋਰਟ ਅਧਿਕਾਰੀ ਅਨਿਲ ਗਰਗ ਅਤੇ ਏਸੀਪੀ ਰਿਚਾ ਅਗਿਨਹੌਤਰੀ ਨੇ ਜੈਨ ਤੇਰਾ ਪੰਥ ਸਮਾਜ ਵੱਲੋਂ ਸਿਵਲ ਡਿਫੈਂਸ  ਦੇ ਵਲੰਟੀਅਰਾਂ  ਦੇ ਜੀਵਨ ਦੀ ਸੁਰੱਖਿਆ ਲਈ ਮਾਸਕ ਉਪਲੱਬਧ ਕਰਵਾਣ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ  ਜੋ ਲੋਕ ਸਮਾਜ ਦੀ ਸੇਵਾ ਕਰਦੇ ਹਨ , ਉਨਾਂ ਨੂੰ ਸਮਾਜ ਵੀ ਪ੍ਰੋਤਸਾਹਿਤ ਕਰਕੇ ਅੱਗੇ ਵੱਧਣ ਵਿੱਚ ਮਦਦ ਕਰਦਾ ਹੈ । 
ਇਸ ਮੌਕੇ ਜਿਲਾ ਟਰਾਸਪੋਰਟ ਵਿਭਾਗ ਅਤੇ ਟਰੈਫਿਕ ਪੁਲਿਸ  ਦੇ ਅਧਿਕਾਰੀਆਂ ਨੇ ਸਿਵਲ ਡਿਫੈਂਸ  ਦੇ ਵਾਲੰਟੀਅਰਾਂ  ਦੇ ਸੇਵਾ ਦੇ ਜਜਬੇਂ ਨੂੰ ਸਲਾਮ ਕਰਦੇ ਹੋਏ ਪ੍ਰੋਤਸਾਹਿਤ ਕੀਤਾ

No comments:

Post a Comment