Thursday, 10 September 2015

ਬਾਲੀਵੁਡ ਤੋ ਬਾਅਦ ਹੁਣ ਪਾਲੀਵੁੱਡ ਵਿਚ ਧਮਾਲ ਪਾਏਗਾ ਲੁਧਿਆਣਾ ਦਾ ਮੁੰਡਾ , ਵਿਸ਼ਾਲ ਦੱਤ
ਲੁਧਿਆਣਾ  (ਬਿਓੂਰੋ ) :    ਲੁਧਿਆਣਾ ਦਾ ਮੁੰਡਾ ਵਿਸ਼ਾਲ ਦੱਤ ਬਾਲੀਵੁਡ ਇੰਡਸਟਰੀ ਵਿੱਚ ਆਪਣਾ ਨਾਮ ਚਮਕਾਉਣ ਦੇ ਬਾਅਦ ਹੁਣ ਪਾਲੀਵੁਡ ਇੰਡਸਟਰੀ ਵੱਲ ਰੁਖ ਕਰ ਰਿਹਾ ਹੈ । ਵਿਸ਼ਾਲ ਦੱਤ 1998 ਵਿਚ ਲੁਧਿਆਣਾ ਤੋ ਮੁੰਬਈ ਗਿਆ  ਸੀ , ਜਿੱਥੋ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਜੀ,ਟੀ,ਵੀ ਦੇ ਮਸ਼ਹੂਰ ਸੀਰੀਅਲ ਹਮ ਹਮ ਪਾਂਚ ਤੋ ਅਸਿਸਟੈਟ ਡਾਇਰੈਕਟਰ ਦੇ ਰੂਪ ਵਿਚ ਕੀਤੀ। ਉਸ ਤੋ ਬਾਅਦ ਸੀ,ਸੀ ਮੈਟਰੋ ਦੇ ਸੀਰੀਅਲ ਪੜੋਸਨ, ਜੀ,ਟੀ,ਵੀ ਦੇ ਸੀਰੀਅਲ ਨਾਂਕ ਨਾਂਕ ਕੋਣ ਹੈ, ਪ੍ਰੋਫੈਸਰ ਪਿਆਰਾ ਲਾਲ, ਸਹਾਰਾ ਚੈਨਲ ਦੇ ਸੀਰੀਅਲ ਡੋਟ ਵਰੀ ਹੋ ਜਾਵੇਗਾ ਅਤੇ ਸੋਨੀ ਟੀ,ਵੀ ਦੇ ਸੀਰੀਅਲ ਥੋੜੀ ਖੁਸ਼ੀ ਥੋੜਾ ਗਮ ਵਿਚ ਅਸਿਸਟੈਟ ਡਾਇਰੈਕਟਰ ਦੇ ਤੋਰ ਤੇ ਕੰਮ ਕੀਤਾ। ਇਨਾਂ ਸੀਰੀਅਲਾਂ ਦੀ ਸਫਲਤਾ ਤੋ ਬਾਅਦ ਸਾਲ 2006 ਵਿਚ ਪਹਿਲੀ ਵਾਰ ਵਿਸ਼ਾਲ ਨੇ  ਡਾਇਰੈਕਟਰ ਵੱਜੋ ਕੰਮ ਕੀਤਾ ਅਤੇ ਉਸ ਨੇ  ਰੀਮਿਕਸ ਟਰੈਕ ਯੇ ਦਿਨ ਆਤਾ ਹੈ ਇਕ ਦਿਨ ਜਵਾਨੀ ਮੇ ਤੋ ਸ਼ੁਰੂਆਤ ਕੀਤੀ । ਫਿਰ ਉਸ ਤੋ ਬਾਅਦ ਕਈ ਮਸ਼ਹੂਰ ਪੋਪ ਸਿੰਗਰ ਜਿਵੇ ਅਨਾਮਕੀ, ਮੱਧੂ ਸ਼੍ਰੀ ਭੱਟਾਚਾਰੀਆ, ਸਾਗਰਿਕਾ ਅਤੇ ਰਵਿੰਦਰ ਸਿੰਘ ਦੇ ਗਾਣਿਆਂ ਦੀ ਵੀਡਿਉ ਡਾਇਰੈਕਟ ਕੀਤੀ।  ਸਾਲ 2007 ਵਿਚ ਬੈਡ ਆਫ ਬੁਵਾਇਜ਼ ਦੇ ਗੀਤ ਸੁਨ ਲੋ ਜਰਾ ਦੀ ਵੀਡੀਉ ਬੇਹਦ ਪਸੰਦ ਕੀਤੀ ਗਈ। ਵਿਸ਼ਾਲ ਹੁਣ ਤੱਕ ਸੋ ਤੋ ਵੱਧ ਐਡ ਫਿਲਮਾਂ ਵੀ ਬਣਾ ਚੁੱਿਕਆ ਹੈ  , ਜੇਕਰ ਗੱਲ ਕਰੀਏ ਪੰਜਾਬੀ ਸੰਗੀਤ ਦੁਨੀਆ ਦੀ ਤਾਂ ਵਿਸ਼ਾਲ ਪੰਜਾਬੀ ਗਾਇਕ ਐਕਟਰ ਨਵਰਾਜ ਹੰਸ ਦਾ ਵੀਡੀਉ ਪ੍ਰੋਜੈਕਟ ਬਣਾ ਰਿਹਾ ਹੈ । ਇਸ ਤੋ ਇਲਾਵਾ ਗਾਇਕ ਲਾਭ ਜੰਜੂਆ ਅਤੇ ਮਾਸਟਰ ਸਲੀਮ ਦੇ ਨਾਲ ਨਾਲ ਕਈ ਹੋਰ ਪੰਜਾਬੀ ਗਾਇਕਾਂ ਦੀਆਂ ਵੀਡਿਉ ਵੀ ਵਿਸ਼ਾਲ ਦੱਤ ਡਾਇਰੈਕਟ ਕਰੇਗਾ ।

No comments:

Post a Comment