Monday, 21 September 2015


ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਡਾਕ ਟਿਕਟਾਂ ਬੰਦ ਕਰਨ ਦੇ ਵਿਰੋਧ 'ਚ ਯੂਥ ਕਾਂਗਰਸੀਆਂ ਨੇ ਫੂਕਿਆ ਮੋਦੀ ਦਾ ਪੁਤਲਾ
*ਭਾਜਪਾ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ : ਐਡਵੋਕੇਟ ਵਿਕਰਮ ਪਹਿਲਵਾਨ, ਸੰਨੀ ਕੈਂਥ
ਲੁਧਿਆਣਾ, 21 ਸਤੰਬਰ ( ਸਤ ਪਾਲ ਸੋਨੀ ) : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਸ਼੍ਰੀ ਰਾਜੀਵ ਗਾਂਧੀ ਦੀ ਡਾਕ ਟਿਕਟ ਬੰਦ ਕਰਨ ਦੇ ਖਿਲਾਫ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਪੂਰਬੀ ਦੇ ਵਾਰਡ ਨੰ.14 ਵਿਖੇ ਵਾਰਡ ਪ੍ਰਧਾਨ ਰਾਹੁਲ ਗਰਗ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਐਡਵੋਕੇਟ ਵਿਕਰਮ ਪਹਿਲਵਾਨ ਅਤੇ ਜਿਲਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸੰਨੀ ਕੈਂਥ ਵਿਸ਼ੇਸ਼ ਤੌਰ 'ਤੇ ਹਾਜ਼ਿਰ ਹੋਏ। ਆਪਣੇ ਸੰਬੋਧਨ ਵਿਚ ਐਡਵੋਕੇਟ ਪਹਿਲਵਾਨ ਅਤੇ ਸੰਨੀ ਕੈਂਥ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ, ਜਿਵੇਂ ਕਿ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਲੋਕ ਭਲਾਈ ਦੀਆਂ ਸਕੀਮਾਂ ਵਿਚ ਭਾਜਪਾ ਸਰਕਾਰ ਨੇ ਕਟੌਤੀ ਕੀਤੀ ਤੇ ਹੁਣ ਦੇਸ਼ ਦੀ ਸ਼ਾਂਤੀ ਖਾਤਿਰ ਬਲਿਦਾਨ ਦੇਣ ਵਾਲੇ ਦੇਸ਼ ਦੇ ਦੋ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਸ਼੍ਰੀ ਰਾਜੀਵ ਗਾਂਧੀ ਦੀਆਂ ਡਾਕ ਟਿਕਟਾਂ ਬੰਦ ਕਰਕੇ ਦੇਸ਼ ਦੇ ਲੋਕਾਂ ਨਾਲ ਖਿੜਵਾਲ ਕਰ ਰਹੀ ਹੈ। ਆਗੂਆਂ ਨੇ ਅੱਗੇ ਕਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਸ਼੍ਰੀ ਰਾਜੀਵ ਗਾਂਧੀ ਨੇ ਜਿੱਥੇ ਦੇਸ਼ ਦੀ ਸ਼ਾਂਤੀ ਲਈ ਬਲਿਦਾਨ ਦਿੱਤਾ ਉੱਥੇ ਦੇਸ਼ ਨੂੰ ਤਕਨੀਕੀ ਯੁੱਗ ਨਾਲ ਜੋੜਨ ਵਿਚ ਅਹਿਮ ਰੋਲ ਅਦਾ ਕੀਤਾ ਪਰ, ਇਹ ਗੱਲਾਂ ਭਾਜਪਾ ਦੀ ਸਮਝ ਤੋਂ ਬਾਹਰ ਹਨ ਕਿਉਂਕਿ ਭਾਜਪਾ ਨੇ ਹਮੇਸ਼ਾ ਦੇਸ਼ ਨੂੰ ਵਿਨਾਸ਼ ਦੇ ਰਾਹ ਤੋਰਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਨ ਦੇ ਬਦਲੇ ਮੋਦੀ ਸਰਕਾਰ ਸ਼੍ਰੀਮਤੀ ਗਾਂਧੀ ਅਤੇ ਸ਼੍ਰੀ ਗਾਂਧੀ ਦੀਆਂ ਡਾਕ ਟਿਕਟਾਂ ਬੰਦ ਕਰਕੇ ਆਪਣੇ ਦਿਲ ਨੂੰ ਤਸੱਲੀ ਦੇ ਰਹੀ ਹੈ ਪਰ, ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ ਤੇ ਦਿੰਦੀ ਰਹੇਗੀ। ਇਸ ਮੌਕੇ ਉਹਨਾਂ ਨਾਲ ਹਲਕਾ ਪੂਰਬੀ ਜਨਰਲ ਸਕੱਤਰ ਸੁਖਬੀਰ ਗਰੇਵਾਲ, ਸੁਰਿੰਦਰ ਸੈਣੀ ਹਲਕਾ ਪੂਰਬੀ ਜਨਰਲ ਸਕੱਤਰ, ਦੀਪਾਂਸ਼ੂ ਸ਼ਰਮਾ, ਅਕਾਸ਼ ਤਿਵਾੜੀ ਮੀਤ ਪ੍ਰਧਾਨ ਵਾਰਡ ਨੰ.15, ਸੰਨੀ ਜੈਨ ਜਨਰਲ ਸਕੱਤਰ ਵਾਰਡ ਨੰ.14, ਕੌਰ ਸਿੰਘ ਦੀਪਕ ਉਪੱਲ, ਰਾਹੁਲ ਭਸੀਨ, ਪ੍ਰਦੀਪ ਸ਼ਰਮਾ, ਰਾਹੁਲ ਜੈਨ, ਚੰਨਪ੍ਰੀਤ ਸਿੰਘ, ਵਰਿੰਦਰ ਠਾਕੁਰ, ਵਰੁਨ ਚਾਵਲਾ, ਸੁਰਿੰਦਰ, ਜਸਪਾਲ ਸਿੰਘ, ਰਵੀ ਸ਼ਰਮਾ, ਮੁਨੀਸ਼ ਕੁਮਾਰ ਆਦਿ ਵੀ ਹਾਜ਼ਿਰ ਸਨ ।

No comments:

Post a Comment