Tuesday, 22 September 2015



ਗਜ਼ਲ ਮੰਚ ਪੰਜਾਬ ਦੀ ਮਹੀਨਾਵਾਰ ਮੀਟਿੰਗ ਦੌਰਾਨ ਚੱਲਿਆ ਖੂਬਸੂਰਤ ਰਚਨਾਵਾਂ ਦਾ ਦੌਰ

ਲੁਧਿਆਣਾ, 22 ਸਤੰਬਰ ( ਸਤ ਪਾਲ ਸੋਨੀ ) :  ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਸਰਦਾਰ ਪੰਛੀ ਤੇ ਦਰਸ਼ਨ ਬੁਟੱਰ (ਨਾਭਾ) ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸੂਝਵਾਨ ਧਰਮ-ਚਿੰਤਕ, ਮਨੋ-ਚਿਕਿਤਸਕ ਤੇ ਕਵਿਤਾ ਦੇ ਰੂਪ ਵਿਚ ਸਵੈ-ਜੀਵਨੀ ਲਿਖਣ ਵਾਲੇ ਸੁਹਿਰਦ ਮਨੁੱਖ ਡਾ: ਜਸਵੰਤ ਸਿੰਘ ਨੇਕੀ ਜੀ ਨੂੰ ਯਾਦ ਕੀਤਾ ਗਿਆ ਉਪਰੰਤ ਗ਼ਜ਼ਲ ਮੰਚ ਤੇ  'ਕੌਮੰਤਰੀ-ਇਲਮ' ਦੀ ਸਾਂਝੀ ਮੀਟਿੰਗ ਹੋਈ ਜਿਸ ਵਿਚ ਰਚਨਾਵਾਂ ਸੁਣਨ-ਸੁਣਾਨ ਦਾ ਦੌਰ ਚੱਲਿਆ ਸੁਸ਼ੀਲ ਦੁਸਾਂਝ, ਤਰਲੋਚਨ ਝਾਂਡੇ,ਕੁਲਵਿੰਦਰ ਕੌਰ ਕਿਰਨ ਤੇ ਰਾਜਿੰਦਰ ਪ੍ਰਦੇਸੀ ਦੀਆਂ ਗ਼ਜ਼ਲਾਂ ਨੂੰ ਕਾਫ਼ੀ ਸਲਾਹਿਆ ਗਿਆ ਮੀਟਿੰਗ ਵਿਚ .. ਪ੍ਰੀਤ, ਦਲੀਪ ਅੱਵਧ, ਸੁਰਿੰਦਰ ਕੌਰ ਬਾੜਾ, ਸੁਰਿੰਦਰਪ੍ਰੀਤ  ਘਣੀਆ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਡਾ: ਕਰਮਜੀਤ ਸਿੰਘ ਹੁਸ਼ਿਆਰਪੁਰ, ਕਹਾਣੀਕਾਰ ਅਤਰਜੀਤ, ਭਗਵਾਨ ਢਿਲੋਂ, ਗੁਰਚਰਨ ਕੌਰ ਕੋਚਰ, ਇੰਦਰਜੀਤਪਾਲ ਕੌਰ, ਮੈਡਮ ਅੰਮ੍ਰਿਤਬੀਰ ਕੌਰ, ਮੱਖਣ ਕੁਹਾੜ, ਦੀਪ ਦੇਵਿੰਦਰ ਸਿੰਘ, ਰਵਿੰਦਰ ਦੀਵਾਨਾ, ਪ੍ਰੋ:ਹਰਜਿੰਦਰ ਅਟਵਾਲ, ਵਰਗਿਸ ਸਲਾਮਤ ਆਦਿ ਨੇ ਵੀ ਹਾਜ਼ਰੀ ਲਗ਼ਵਾਈ ਕਾਰਵਾਈ ਸਮੇਟ ਦੇ ਹੋਏ ਮੰਚ ਦੇ ਪ੍ਰਧਾਨ ਸਰਦਾਰ ਪੰਛੀ ਹੁਣਾਂ ਯੂ.ਪੀ. ਵਿਚ ਖੂਬਸੂਰਤ ਲਫ਼ਜਾਂ ਤੇ ਜੁਮਲਿਆਂ ਦਾ ਖਜ਼ਾਨਾ ਸਾਂਭੀ ਬੈਠੀਆਂ ਅਤੇ ਨਜ਼ਾਕਿਤ ਨਾਲ ਗ਼ਜ਼ਲਾਂ ਗਾਉਣ ਤੇ ਮੁਜਰੇ ਕਰਨ ਵਾਲੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜੋ ਗ਼ਜ਼ਲ ਦੀ ਅਦਾਇਗੀ ਬਾਰੇ ਤੇ ਸਾਹਿਤ ਨਾਲ ਸਬੰਧਿਤ ਸੀ

No comments:

Post a Comment