ਟੀਮ ਇਨਸਾਫ ਨੇ ਬਾਰ ਲਾਈਬਰੇਰੀ ਲਈ ਜਿਲਾ ਬਾਰ ਐਸੋਸੀਏਸ਼ਨ ਨੂੰ ਦਿੱਤੇ 2 ਕੰਪਿਊਟਰ
ਸੱਚਾਈ ਦਾ ਸਾਥ ਦੇਣ ਵਾਲੇ ਵਕੀਲ ਭਰਾਵਾਂ ਦੀ ਸਦਾ ਰਿਣੀ ਰਹੇਗੀ ਟੀਮ ਇਨਸਾਫ-ਬੈਂਸ
ਲੁਧਿਆਣਾ : ਜਿਲਾ ਬਾਰ ਐਸੋਸੀਏਸ਼ਨ ਦੇ ਮੀਟਿੰਗ ਹਾਲ ਵਿਖੇ ਬਾਰ ਮੈਂਬਰ ਅਤੇ ਟੀਮ ਇਨਸਾਫ ਮੈਂਬਰਾਂ ਦੀ ਹੋਈ ਇਕੱਤਰਤਾ ਦੋਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਾਥੀਆਂ ਵੱਲੋਂ ਬਾਰ ਲਾਈਬਰੇਰੀ ਨੂੰ ਟੀਮ ਇਨਸਾਫ ਵੱਲੋਂ 2 ਕੰਪਿਊਟਰ ਦਿੱਤੇ ਗਏ। ਇਸ ਮੋਕੇ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਵਕਾਲਤ ਇੱਕ ਅਜਿਹਾ ਪੇਸ਼ਾ ਹੈ ਜੋ ਬੇਇਨਸਾਫੀ ਦੇ ਖਿਲਾਫ ਜੰਗ ਲੜਨ ਲਈ ਹੋਂਦ ਵਿੱਚ ਆਇਆ ਸੀ ਅਤੇ ਇਸ ਰਾਹ ਉੱਤੇ ਚਲ ਕੇ ਲੋਕਾਂ ਨੂੰ ਇਨਸਾਫ ਦਵਾਉਣ ਵਾਲੇ ਵਕੀਲ ਭਰਾਵਾਂ ਨੂੰ ਲੋੜੀਂਦੇ ਸਮਾਨ ਦੀ ਬਿਲਕੁਲ ਕਮੀ ਨਹੀਂ ਆਉਣੀ ਚਾਹੀਦੀ।
ਉਹਨਾਂ ਸਮੂੰਹ ਬਾਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਇਨਸਾਫ ਵੱਲੋਂ ਰੇਤ ਮਾਫੀਆ ਖਿਲਾਫ ਪਿੰਡ ਚੂਹੜਵਾਲ ਵਿਖੇ ਕੀਤੇ ਗਏ ਪਹਿਲੇ ਸੱਤਿਆਗ੍ਰਹਿ ਦੋਰਾਨ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਨ ਕਰਨ ਵਾਲੀ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਚੱਲ ਕੇ ਸੱਚਾਈ ਤੇ ਪਹਿਰਾ ਦੇਣ ਵਾਲੇ ਸਾਰੇ ਵਕੀਲ ਭਰਾਵਾਂ ਦੀ ਟੀਮ ਇਨਸਾਫ ਸਦਾ ਰਿਣੀ ਰਹੇਗੀ।ਉਹਨਾਂ ਵੱਲੋਂ ਬਾਦਲ ਸਰਕਾਰ ਤੇ ਪੰਜਾਬ ਪੁਲਿਸ ਦਾ ਸਿਆਸੀਕਰਨ ਕਰਨ ਦਾ ਇਲਜਾਮ ਵੀ ਲਗਾਇਆ ਗਿਆ ਅਤੇ ਕਿਹਾ ਕਿ ਪੁਲਿਸ ਵੱਲੋਂ ਸਰਕਾਰੀ ਦਬਾਅ ਹੇਠ ਕੀਤੇ ਗਏ ਝੂਠੇ ਪਰਚਿਆਂ ਤੋਂ ਬਾਅਦ ਹਰ ਨਿਰਦੋਸ਼ ਦਾ ਸਹਾਰਾ ਵੀ ਇਹ ਹੀ ਬਣਦੇ ਹਨ। ਇਸ ਮੋਕੇ ਕੋਂਸਲਰ ਪਰਮਿੰਦਰ ਸਿੰਘ ਸੋਮਾ,ਕੋਂਸਲਰ ਦਲਜੀਤ ਸਿੰਘ ਗਰੇਵਾਲ,ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਜੇ ਬੀ.ਵਰਮਾ,ਸਾਬਕਾ ਪ੍ਰਧਾਨ ਐਡਵੋਕੇਟ ਜਗਮੋਹਨ ਸਿੰਘ ਵੜੈਚ, ਐਡਵੋਕੇਟ ਗੁਰਿੰਦਰ ਸਿੰਘ ਕਾਹਲੋਂ, ਐਡਵੋਕੇਟ ਚੇਤਨ ਵਰਮਾ, ਐਡਵੋਕੇਟ ਕ੍ਰਿਪਾਲ ਸਿੰਘ ਕਾਲੜਾ, ਐਡਵੋਕੇਟ ਹਰੀਸ਼ ਨਾਰੰਗ, ਐਡਵੋਕੇਟ ਮਨਵੀਰ ਗਿੱਲ, ਐਡਵੋਕੇਟ ਅਮਰਵੀਰ ਸਿੰਘ ਰਾਏ, ਐਡਵੋਕੇਟ ਸਿਮਰਜੀਤ ਸਿੰਘ ਮਾਂਗਟ, ਐਡਵੋਕੇਟ ਰੁਪਿੰਦਰ ਦਿਉਲ, ਐਡਵੋਕੇਟ ਪਵਨਦੀਪ ਸਿੰਘ, ਐਡਵੋਕੇਟ ਰਾਣਾ ਚੰਦ ਅਤੇ ਵੱਡੀ ਗਿਣਤੀ ਵਿੱਚ ਹੋਰ ਮੈਂਬਰ ਵੀ ਮੋਜੂਦ ਸਨ।

No comments:
Post a Comment