Sunday, 20 September 2015

ਪੰਜਾਬੀ ਕਹਾਣੀਆਂ ਦੀ ਪੁਸਤਕ 'ਲੱਕੜ ਦੇ ਭਾਂਡੇ' ਰਿਲੀਜ਼

ਲੁਧਿਆਣਾ, 19 ਸਤੰਬਰ ( ਸਤ ਪਾਲ ਸੋਨੀ ) : ਪ੍ਰਸਿੱਧ ਪੱਤਰਕਾਰ ਅਤੇ ਲੇਖਕ ਸ੍ਰ. ਤਰਸੇਮ ਸਿੰਘ ਦਿਓਗਨ ਦਾ ਪਹਿਲਾ ਕਹਾਣੀ ਸੰਗ੍ਰਿਹ 'ਲੱਕੜ ਦੇ ਭਾਂਡੇ' ਅੱਜ ਸਥਾਨਕ ਪੰਜਾਬੀ ਭਵਨ ਦੇ ਰਾਣਾ ਦਲਜੀਤ ਸਿੰਘ ਹਾਲ ਵਿਖੇ ਰਿਲੀਜ਼ ਕੀਤਾ ਗਿਆ ਰਿਲੀਜ਼ ਕਰਨ ਦੀ ਰਸਮ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰ. ਪਰਮਰਾਜ ਸਿੰਘ ਉਮਰਾਨੰਗਲ, ਡਿਪਟੀ ਪੁਲਿਸ ਕਮਿਸ਼ਨਰ ਸ੍ਰੀ ਨਰਿੰਦਰ ਭਾਰਗਵ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਸਿੱਧ ਲੇਖਕ ਸ੍ਰ. ਰਵਿੰਦਰ ਭੱਠਲ, ਪ੍ਰਸਿੱਧ ਪੱਤਰਕਾਰ ਤੇ ਲੇਖਕ ਸ੍ਰ. ਹਰਬੀਰ ਸਿੰਘ ਭੰਵਰ, ਲੇਖਕ ਡਾ. ਐੱਸ. ਐੱਨ. ਸੇਵਕ ਅਤੇ ਪ੍ਰਸਿੱਧ ਸਮਾਜ ਸੇਵੀ ਸ੍ਰੀ ਦਰਸ਼ਨ ਅਰੋੜਾ ਵੱਲੋਂ ਨਿਭਾਈ ਗਈ 
ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਲੇਖਕ ਦੇ ਸਾਹਿਤਕ ਪਿੜ ਵਿੱਚ ਜਾਣ ਨਾਲ ਲੇਖਕਾਂ ਦੇ ਪਰਿਵਾਰ ਦਾ ਵਾਧਾ ਹੋਇਆ ਹੈ, ਜੋ ਕਿ ਪੰਜਾਬੀ ਸਾਹਿਤ ਲਈ ਬੜੇ ਮਾਣ ਵਾਲੀ ਗੱਲ ਹੈ ਇਸ ਤੋਂ ਪੰਜਾਬੀ ਸਾਹਿਤ ਨੂੰ ਚੰਗੀਆਂ ਆਸਾਂ ਹਨ ਉਨਾਂ ਅੱਗੇ ਕਿਹਾ ਕਿ ਲੇਖਕ ਤਰਸੇਮ ਦਿਓਗਨ ਨੇ ਇਹ ਪੁਸਤਕ ਲਿਖ ਕੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਬਾਖ਼ੂਬੀ ਨਿਭਾਈ ਹੈ 
ਸ੍ਰ. ਹਰਬੀਰ ਸਿੰਘ ਭੰਵਰ ਨੇ ਕਿਹਾ ਕਿ ਉਹ ਤਰਸੇਮ ਨੂੰ ਪਿਛਲੇ 15 ਸਾਲਾਂ ਤੋਂ ਜਾਣਦੇ ਹਨ ਉਨਾਂ ਕਿਹਾ ਕਿ ਤਰਸੇਮ ਨੂੰ ਜਿੱਥੇ ਖ਼ਬਰਾਂ ਦੀ ਚੰਗੀ ਸਮਝ ਹੈ, ਉਥੇ ਇਨਾਂ ਖ਼ਬਰਾਂ ਅਤੇ ਘਟਨਾਵਾਂ ਨੂੰ ਲਿਖ਼ਤ ਦਾ ਰੂਪ ਦੇਣਾ ਵੀ ਬਾਖੂਬੀ ਜਾਣਦਾ ਹੈ 
ਸਮਾਗਮ ਨੂੰ ਸ੍ਰ. ਪਰਮਰਾਜ ਸਿੰਘ ਉਮਰਾਨੰਗਲ, ਸ੍ਰੀ ਨਰਿੰਦਰ ਭਾਰਗਵ, ਪ੍ਰਸਿੱਧ ਆਲੋਚਕ ਡਾ. ਗੁਲਜ਼ਾਰ ਪੰਧੇਰ, ਲੇਖਕ ਜਸਵੰਤ ਜਫ਼ਰ ਅਤੇ ਡਾ. ਐੱਸ. ਐੱਨ. ਸੇਵਕ, ਸੰਗੀਤਾ ਭੰਡਾਰੀ, ਪ੍ਰਸਿੱਧ ਜੋਤਸ਼ੀ ਸੁਖਮਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ਮੰਚ ਸੰਚਾਲਨ ਦੀ ਜਿੰਮੇਵਾਰੀ ਪ੍ਰਸਿੱਧ ਰੰਗਕਰਮੀ ਸ੍ਰੀ ਤਰਲੋਚਨ ਸਿੰਘ ਨੇ ਨਿਭਾਈ ਸਮਾਗਮ ਦੌਰਾਨ ਲੇਖਕ ਸ੍ਰ. ਦਿਓਗਨ ਨੇ ਦੱਸਿਆ ਕਿ ਇਹ ਪੁਸਤਕ ਛੋਟੀਆਂ ਕਹਾਣੀਆਂ 'ਤੇ ਅਧਾਰਿਤ ਹੈ, ਜੋ ਕਿ ਵੱਖ-ਵੱਖ ਸਮਾਜਿਕ ਪੱਖਾਂ ਨੂੰ ਉਭਾਰਦੀਆਂ ਹਨ ਉਨਾਂ ਕਿਹਾ ਕਿ ਉਹ ਹੋਰ ਪੰਜਾਬੀ ਸਾਹਿਤ 'ਤੇ ਵੀ ਕੰਮ ਕਰ ਰਿਹਾ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੰਦੀਪ ਜੈਨ ਜ਼ਿਲਾ ਪ੍ਰਧਨ ਪੀਪਲ ਫਾਰ ਐਨੀਮਲਜ਼ ਅਤੇ ਹੋਰ ਸਾਹਿਤ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ




No comments:

Post a Comment