Wednesday, 16 September 2015

ਦਸਨਾਮ ਗੋਸਵਾਮੀ  ਸਮਾਜ ਦਾ ਸੂਬਾ ਪੱਧਰੀ ਸੰਮੇਲਨ 4 ਅਕਤੂਬਰ ਨੂੰ ਲੁਧਿਆਣਾ ਵਿੱਖੇ 

ਲੁਧਿਆਣਾ, ( ਸਤ ਪਾਲ ਸੋਨੀ ) :   ਅਖਿਲ ਭਾਰਤੀ ਦਸਨਾਮ ਗੋਸਵਾਮੀ  ਸਮਾਜ ਦੀ ਵਿਸ਼ੇਸ਼ ਬੈਠਕ ਸਾਬਕਾ ਸਿਹਤ  ਮੰਤਰੀ ਸਤਪਾਲ ਗੋਂਸਾਈ ਦੀ ਪ੍ਰਧਾਨਗੀ ਹੇਠ ਸਥਾਨਕ ਕਿਦਵਈ ਨਗਰ ਵਿੱਖੇ ਆਯੋਜਿਤ ਹੋਈ ਬੈਠਕ ਦੌਰਾਨ 4 ਅਕਤੂਬਰ 2015 ਨੂੰ ਮਿੱਲਰ ਗੰਜ ਸਥਿਤ ਵਰਲਡ ਟ੍ਰੇਡ ਸੈਂਟਰ ਵਿਖੇ ਆਯੋਜਿਤ ਹੋਣ ਵਾਲੇ ਗੋਸਵਾਮੀ  ਸਮਾਜ ਦੀ ਸੂਬਾ ਪੱਧਰੀ ਸੰਮੇਲਨ  ਦੀਆਂ ਤਿਆਰੀਆਂ ਦਾ ਜਾਇਜਾ ਲਿਆਾ ਗਿਆ  ਸਾਬਕਾ ਮੰਤਰੀ  ਸਤਪਾਲ ਗੋਂਸਾਈ ਨੇ ਬੈਠਕ ਵਿੱਚ ਗੋਸਵਾਮੀ  ਸਮਾਜ ਸਾਹਮਣੇ ਦਰਪੇਸ਼ ਮੁਸ਼ਕਿਲਾਂ ਤੇ ਚਰਚਾ ਕਰਦੇ ਹੋਏ ਕਿਹਾ ਕਿ ਸੂਬਾ ਪੱਧਰੀ ਸੰਮੇਲਨ  ਵਿੱਚ ਪ੍ਰਦੇਸ਼ ਅਤੇ ਰਾਸ਼ਟਰੀ ਪੱਧਰ  ਦੇ ਅੱਹੁਦੇਦਾਰ ਅਤੇ ਸੀਨੀਅਰ ਆਗੂ ਸ਼ਾਮਿਲ ਹੋ ਕੇ  ਗੋਸਵਾਮੀ  ਸਮਾਜ  ਦੇ ਹਿਤਾਂ ਦੀ ਰੱਖਿਆ ਕਰਨ ,  ਸਮਾਜ  ਦੀ ਤਰੱਕੀ ਅਤੇ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ  ਗੰਭੀਰਤਾ ਨਾਲ ਚਿੰਤਨ ਕਰਕੇ ਭਵਿੱਖ ਦੀਆਂ ਯੋਜਨਾਵਾਂ ਤਿਆਰ ਕਰਣਗੇ ਬੈਠਕ ਵਿੱਚ ਅਖਿਲ ਭਾਰਤੀ ਦਸਨਾਮ ਗੋਸਵਾਮੀ  ਸਮਾਜ  ਦੇ ਰਾਸ਼ਟਰੀ ਪ੍ਰਚਾਰ ਸਕੱਤਰ ਦਿਨੇਸ਼ਵਰ ਗਿਰੀ, ਪੰਜਾਬ ਇਕਾਈ ਸਕੱਤਰ ਕਰਮਾਪੁਰੀ ,  ਦੀਪ ਚੰਦ ਪੁਰੀ  ,  ਮੋਹਾਲੀ  ਦੇ ਜਿਲਾ ਪ੍ਰਧਾਨ ਸ਼ਿਵ ਰਾਮ ਗਿਰੀ , ਸੂਥ ਇਕਾਈ ਪ੍ਰਧਾਨ ਡਿੰਪਲ ਗਿਰੀ ,  ਲੁਧਿਆਨਾ ਜਿਲਾ ਪ੍ਰਧਾਨ ਐਡਵੋਕੇਟ ਕੇ ਗਿਰੀ ਅਤੇ ਅਮਿਤ ਗੋਂਸਾਈ ਸਹਿਤ ਹੋਰ ਵੀ ਮੌਜੂਦ ਸਨ

No comments:

Post a Comment