ਰਿਆਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਲਾਏ ਠੁਮਕੇ
*ਪੰਜਾਬ ਡਾਸਿੰਗ ਸੁਪਰਸਟਾਰ ਦੇ ਸੈਮੀ ਫਾਈਨਲ ਲਈ ਚੁਣੇ ਗਏ 48 ਬੱਚੇ
ਲੁਧਿਆਣਾ, 1 ਸਤੰਬਰ ( ਸਤ ਪਾਲ ਸੋਨੀ ) : ਚੰਡੀਗੜ• ਰੋਡ ਮੌਜੂਦ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਸ਼੍ਰੀ ਬਾਲਾ ਜੀ ਡਾਂਸ ਸਟੂਡਿਓ ਵੱਲੋਂ ਆਯੋਜਿਤ ਪੰਜਾਬ ਡਾਂਸਿੰਗ ਸੁਪਰਸਟਾਰ (ਸੀਜਨ-2) ਦੇ ਆਡੀਸ਼ਨ ਹੋਏ। ਜਿਸ ਵਿੱਚ ਸਕੂਲ ਦੇ ਹਰ ਉਮਰ ਦੇ ਕੁਲ 79 ਬੱਚਿਆਂ ਨੇ ਭਾਗ ਲਿਆ । ਇਸ ਵਿੱਚ 4 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਰਾਜ ਪੱਧਰੀ ਡਾਂਸ ਕੰਪੀਟੀਸ਼ਨ ਵਿੱਚ ਜੱਜ ਰਜਨੀਸ਼ ਚੋਪੜਾ, ਮੈਡਮ ਇੰਦਰਪ੍ਰੀਤ ਕੌਰ ਅਤੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਡਾਂਸ ਟੀਚਰ ਆਕਾਸ਼ ਸ਼ਰਮਾਂ ਨੇ 48 ਬੱਚਿਆਂ ਦੀ ਚੋਣ ਕੀਤੀ। ਸ਼੍ਰੀ ਬਾਲਾ ਜੀ ਡਾਂਸ ਸਟੂਡਿਓ ਦੇ ਡਾਇਰੈਕਟਰ ਅਤੇ ਕੋਰਿਓਗ੍ਰਾਫਰ ਰਜਨੀਸ਼ ਚੋਪੜਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾ ਵੀ ਲੁਧਿਆਣਾ ਵਿਖੇ ਆਡੀਸ਼ਨ ਹੋਏ ਹਨ ਪਰੰਤੂ ਜੋ ਉਤਸ਼ਾਹ ਅਤੇ ਜੋਸ਼ ਰਿਆਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ 'ਚ ਵੇਖਣ ਨੂੰ ਮਿਲਿਆ ਉਹ ਕਾਬਿਲੇ ਤਾਰੀਫ ਹੈ। ਸਕੂਲ ਦੇ ਡਾਂਸ ਟੀਚਰ ਆਕਾਸ਼ ਸ਼ਰਮਾਂ ਨੇ ਦੱਸਿਆ ਕਿ ਇਸ ਸ਼ੌ ਦੇ ਦੌਰਾਨ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਵਿੱਚ ਡਾਂਸ ਦੇ ਪ੍ਰਤੀ ਜਜੱਬਾ ਖੂਬ ਵੇਖਣ ਨੂੰ ਮਿਲਿਆ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਗੁਰਪਾਲ ਆਨੰਦ ਨੇ ਦੱਸਿਆ ਕਿ ਬੱਚਿਆਂ ਦੀ ਕਲਾ ਨੂੰ ਚਾਰ ਚੰਨ ਲਾਉਣ ਅਤੇ ਉਹਨਾਂ ਦੀ ਹੌਂਸਲਾ ਅਫਜਾਈ ਕਰਨ ਲਈ ਅਜਿਹੇ ਸੰਮੇਲਨਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਚੰਗਾ ਮੁਕਾਮ ਹਾਸਿਲ ਕਰਕੇ ਅਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ। ਆਡੀਸ਼ਨ ਵਿੱਚ ਸਹਿਯੋਗ ਦੇਣ ਵਾਲੇ ਅਸ਼ੀਸ਼ ਕੁਮਾਰ, ਬੋਬੀ, ਰਾਘਵ ਅਤੇ ਰਵਿਤ ਆਦਿ ਵੀ ਮੌਜੂਦ ਰਹੇ।

No comments:
Post a Comment