ਡਿਪਟੀ ਕਮਿਸ਼ਨਰ ਆਜ਼ਾਦੀ ਘੁਲਾਟੀਏ ਡਾ. ਨਰਿੰਦਰ ਸਿੰਘ ਦੀ ਮਿਜਾਜ਼ ਪੁਰਸ਼ੀ ਜਾਨਣ ਅਪਾਹਜ਼ ਆਸ਼ਰਮ ਪਹੁੰਚੇ
*ਡਾ. ਨਰਿੰਦਰ ਸਿੰਘ ਅਤੇ ਹੋਰ ਅਜ਼ਾਦੀ ਘੁਲਾਟੀਏ ਸਾਡਾ ਸਰਮਾਇਆ-ਡਿਪਟੀ ਕਮਿਸ਼ਨਰ
ਲੁਧਿਆਣਾ, 23 ਸਤੰਬਰ (ਬਿਓੂਰੋ) : ਆਜ਼ਾਦ ਹਿੰਦ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਅਜ਼ਾਦੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਏ ਡਾ. ਨਰਿੰਦਰ ਸਿੰਘ, ਜਿਨਾਂ ਨੂੰ ਚੂਲੇ ਦੇ ਆਪਰੇਸ਼ਨ ਤੋਂ ਬਾਅਦ ਜ਼ਿਲਾ ਪ੍ਰਸਾਸ਼ਨ ਵੱਲੋਂ ਪਿੰਡ ਸਰਾਭਾ ਸਥਿਤ ਗੁਰੂ ਅਮਰਦਾਸ ਅਪਾਹਜ਼ ਆਸ਼ਰਮ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ, ਦੀ ਮਿਜਾਜ਼ ਪੁਰਸ਼ੀ ਜਾਨਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਅੱਜ ਵਿਸ਼ੇਸ਼ ਤੌਰ 'ਤੇ ਆਸ਼ਰਮ ਵਿੱਚ ਪਹੁੰਚੇ। ਜਿੱਥੇ ਉਨਾਂ ਡਾ. ਨਰਿੰਦਰ ਸਿੰਘ ਨਾਲ ਲੰਮਾ ਸਮਾਂ ਗੱਲਾਂ ਕੀਤੀਆਂ ਉਥੇ ਆਸ਼ਰਮ ਵਿੱਚ ਦਾਖ਼ਲ ਹੋਰ ਕਈ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ।
ਆਸ਼ਰਮ ਦੇ ਪ੍ਰਬੰਧਕ ਸ੍ਰ. ਕੇ. ਐੱਸ. ਢਿੱਲੋਂ ਨੇ ਦੱਸਿਆ ਕਿ ਡਾ. ਨਰਿੰਦਰ ਸਿੰਘ ਪਹਿਲਾਂ ਦੇ ਮੁਕਾਬਲੇ ਬਹੁਤ ਤੰਦਰੁਸਤ ਹਨ ਅਤੇ ਉਨਾਂ ਦਾ ਡਾਕਟਰੀ ਇਲਾਜ਼ ਬਕਾਇਦਾ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਡਾ. ਨਰਿੰਦਰ ਸਿੰਘ ਨੂੰ ਚਮੜੀ ਰੋਗ ਦੀ ਸਮੱਸਿਆ ਆ ਗਈ ਸੀ, ਜਿਸ ਲਈ ਉਨਾਂ ਦਾ ਇਲਾਜ਼ ਕਰਵਾਇਆ ਜਾ ਰਿਹਾ ਹੈ। ਬੀਤੇ ਕੱਲ ਹੀ ਸਮਾਜ ਸੇਵੀ ਸ਼੍ਰੀਮਤੀ ਰੁਚੀ ਬਾਵਾ ਅਤੇ ਸ੍ਰ. ਸੁਖਦੇਵ ਸਿੰਘ ਸਲੇਮਪੁਰੀ ਉਨਾਂ ਨੂੰ ਦਯਾਨੰਦ ਹਸਪਤਾਲ, ਲੁਧਿਆਣਾ ਵਿਖੇ ਲੈ ਕੇ ਗਏ ਸਨ, ਜਿੱਥੇ ਉਨਾਂ ਦਾ ਪੂਰਨ ਚੈੱਕਅੱਪ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਇਸ ਆਸ਼ਰਮ ਵਿੱਚ 30 ਦੇ ਕਰੀਬ ਅਪਾਹਜ਼ ਵਿਅਕਤੀ ਦਾਖ਼ਲ ਰਹਿ ਕੇ ਜੀਵਨ ਬਸਰ ਕਰ ਰਹੇ ਹਨ।
ਦੱਸਣਯੋਗ ਹੈ ਕਿ ਕਰੀਬ 105 ਸਾਲਾ ਡਾ. ਨਰਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਸਥਾਨਕ ਢੋਲੇਵਾਲ ਚੌਕ ਸਥਿਤ ਸਰਕਾਰੀ ਹਾਈ ਸਕੂਲ ਵਿਖੇ ਰਹਿ ਰਹੇ ਸਨ ਅਤੇ ਉਨਾਂ ਦਾ ਸਥਾਨਕ ਲੋਕਾਂ ਵੱਲੋਂ ਖ਼ਿਆਲ ਰੱਖਿਆ ਜਾ ਰਿਹਾ ਸੀ। ਪਰ ਕੁਝ ਸਮਾਂ ਪਹਿਲਾਂ ਉਹ ਚੂਲੇ ਦੀ ਸੱਟ ਲਗਵਾ ਬੈਠੇ ਸਨ। ਜਿਸ ਕਾਰਨ ਉਨਾਂ ਦੇ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਰੁਕ ਗਈਆਂ ਸਨ।

ਉਨਾਂ ਦੀ ਇਹ ਹਾਲਤ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਦੇ ਧਿਆਨ ਵਿੱਚ ਆਈ ਤਾਂ ਉਨਾਂ ਨੇ ਤੁਰੰਤ ਉਪਰੋਕਤ ਸਕੂਲ ਵਿੱਚ ਜਾ ਕੇ ਉਨਾਂ ਦਾ ਹਾਲ ਪੁਛਿਆ ਸੀ ਅਤੇ ਡਾ. ਨਰਿੰਦਰ ਸਿੰਘ ਦਾ ਇਲਾਜ਼ ਜ਼ਿਲਾ ਪ੍ਰਸਾਸ਼ਨ ਵੱਲੋਂ ਜ਼ਿਲਾ ਰੈੱਡ ਕਰਾਸ ਸੁਸਾਇਟੀ, ਲੁਧਿਆਣਾ ਰਾਹੀਂ ਸਰਕਾਰੀ ਤੌਰ 'ਤੇ ਕਰਵਾਇਆ ਗਿਆ। ਇਸ ਇਲਾਜ਼ 'ਤੇ 3 ਲੱਖ 42 ਹਜ਼ਾਰ ਰੁਪਏ ਤੋਂ ਵਧੇਰੇ ਖਰਚ ਆਇਆ ਸੀ।
ਡੇਢ ਮਹੀਨੇ ਦੇ ਕਰੀਬ ਡਾ. ਨਰਿੰਦਰ ਸਿੰਘ ਦਾ ਦਯਾਨੰਦ ਹਸਪਤਾਲ ਵਿੱਚ ਦਾਖ਼ਲ ਰਹਿ ਕੇ ਚੂਲੇ ਦਾ ਸਫ਼ਲ ਆਪਰੇਸ਼ਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨਾਂ ਦੇ ਚਮੜੀ ਰੋਗ ਅਤੇ ਨਿੱਕੀਆਂ-ਨਿੱਕੀਆਂ ਬਿਮਾਰੀਆਂ ਨੂੰ ਵੀ ਦੂਰ ਕਰਨ ਦਿੱਤਾ ਗਿਆ ਸੀ। ਇਸ ਮੌਕੇ ਸ੍ਰੀ ਅਗਰਵਾਲ ਨੇ ਡਾ. ਨਰਿੰਦਰ ਸਿੰਘ ਅਤੇ ਹੋਰ ਬੇਸਹਾਰਾ ਅਪਾਹਜ਼ਾਂ ਦੀ ਸੇਵਾ ਕਰਨ ਵਾਲੇ ਆਸ਼ਰਮ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ '' ਆਜ਼ਾਦੀ ਘੁਲਾਟੀਏ ਕਿਸੇ ਆਜ਼ਾਦ ਅਤੇ ਵਧ ਫੁੱਲ ਰਹੇ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਇਨਾਂ ਦੀਆਂ ਸੇਵਾਵਾਂ ਦਾ ਦੇਣ ਕੋਈ ਵੀ ਅਦਾ ਨਹੀਂ ਕਰ ਸਕਦਾ।''

ਗੌਰਤਲਬ ਹੈ ਕਿ ਡਾ. ਨਰਿੰਦਰ ਸਿੰਘ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਆਜ਼ਾਦ ਹਿੰਦ ਫੌਜ਼ ਦੇ ਜਾਂਬਾਜ਼ ਸਿਪਾਹੀ ਸਨ ਅਤੇ ਉਨਾਂ ਦੇਸ਼ ਦੀ ਅਜ਼ਾਦੀ ਲਈ ਅੰਗਰੇਜ਼ਾਂ ਵਿੱਚ ਕਈ ਅੰਦਰੂਨੀ ਅਤੇ ਬਾਹਰੀ ਲੜਾਈਆਂ ਲੜੀਆਂ ਸਨ। ਇਸ ਘੋਲ ਵਿੱਚ ਉਨਾਂ ਦਾ ਪੂਰਾ ਪਰਿਵਾਰ ਵੀ ਦੇਸ਼ ਤੋਂ ਕੁਰਬਾਨ ਹੋ ਗਿਆ ਸੀ। ਪਿੱਛੇ ਜਿਹੇ ਉਨਾਂ ਦੀ ਪੈਨਸ਼ਨ ਵੀ ਬੰਦ ਹੋ ਗਈ ਸੀ, ਜੋ ਕਿ ਜ਼ਿਲਾ ਪ੍ਰਸਾਸ਼ਨ ਦੇ ਉੱਦਮ ਨਾਲ ਮੁੜ ਚਾਲੂ ਕਰਵਾਈ ਗਈ ਸੀ।
No comments:
Post a Comment