Tuesday, 15 September 2015



ਸ਼੍ਰੀ ਗਣਪਤੀ ਉਤਸਵ-2015 ਦੇ ਸੰਬਧ ਵਿੱਚ ਆਯੋਜਿਤ ਹੋਣ ਵਾਲੀ ਸ਼ੋਭਾ ਯਾਤਰਾ ਨਾਗਰ ਹੋਵੇਗਾ ਗੰਗਾ ਜਲ ਨਾਲ ਪਵਿਤਰ 
*
ਮੰਹਤ ਨਾਰਾਇਣ ਦਾਸ ਪੁਰੀ, ਬਾਬਾ ਕੁਲਵੰਤ ਭੱਲਾ ਅਤੇ ਦਵਿੰਦਰ ਸੂਦ ਜੀ ਨੂੰ ਦਿੱਤਾ ਉਤਸਵ ਦਾ ਸੱਦਾ ਪੱਤਰ

ਲੁਧਿਆਣਾ, ( ਸਤ ਪਾਲ ਸੋਨੀ ) : ਸ਼੍ਰੀ ਗਣਪਤੀ ਉਤਸਵ ਕਮੇਟੀ ਬੀਆਰਐਸ ਨਗਰ ਵੱਲੋਂ 19 ਤੋਂ 27 ਸਿਤੰਬਰ ਤੱਕ ਬੀਆਰਐਸ ਨਗਰ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਖੇ ਆਯੋਜਿਤ ਹੋਣ ਵਾਲੇ ਸ਼੍ਰੀ ਗਣਪਤੀ ਮਹੋਤਸਵ-2015 ਦੇ ਸੰਬਧ ਵਿੱਚ 19 ਸਿਤੰਬਰ ਨੂੰ ਆਯੋਜਿਤ ਹੋਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਮੰਹਤ ਨਰਾਇਣ ਦਾਸ ਪੁਰੀ ਦੀ ਅਗਵਾਈ ਹੇਠ ਭਗਤਜਨ ਗਣਪਤੀ ਜੀ ਦਾ ਅਭੀਸ਼ੇਕਕਰਣਗੇ ਸ਼ੋਭਾ ਯਾਤਰਾ ਮਾਰਗ ਤੇ ਗੰਗਾਜਲ ਦਾ ਛਿਡਕਾਵ ਕਰਕੇ ਰਥ ਯਾਤਰਾ ਮਾਰਗ ਪਵਿਤਰ ਹੋਵੇਗਾ ਰਸਤੇ ਵਿੱਚ ਪੰਜ ਦਰਜਨ ਤੋਂ ਜ਼ਿਆਦਾ ਥਾਵਾਂ ਤੇ ਗਣਪਤੀ ਬੱਪਾ ਜੀ ਦਾ ਪੂਜਨ ਅਤੇ ਆਰਤੀ ਹੋਵੇਗੀ ਉਪਰੋਕਤ ਜਾਣਕਾਰੀ ਸ਼੍ਰੀ ਗਣਪਤੀ ਉਤਸਵ ਕਮੇਟੀ ਦੇ ਸੀਨੀਅਰ ਆਗੂਆ ਨੇ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਦੇ ਮੰਹਤ ਨਰਾਇਣ ਦਾਸ ਪੁਰੀ, ਬਾਬਾ ਕੁਲੰਵਤ ਭੱਲਾ ਅਤੇ ਰਾਮਸ਼ਰਨਮ ਦਰੇਸੀ ਪ੍ਰਮੁੱਖ ਦਵਿੰਦਰ ਸੂਦ ਜੀ ਸਹਿਤ ਹੋਰਾਂ ਨੂੰ ਸ਼੍ਰੀ ਗਣਪਤੀ ਉਤਸਵ - 2015 ਵਿੱਚ ਸ਼ਾਮਿਲ ਹੋਣ ਲਈ ਸਾਦਰ ਸੱਦਾ ਦੇਣ ਦੇ ਉਪਰੰਤ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦਿੱਤੀ ਮੰਹਤ ਨਾਰਾਣ ਦਾਸ ਪੁਰੀ ਜੀ ਨੇ ਗਣੇਸ਼ ਉਤਸਵ ਦੇ ਦੌਰਾਨ ਗਣਪਤੀ ਪੂਜਨ ਕਰਕੇ ਲੱਡੂਆਂ ਦੇ ਭੋਗ ਅਰਪਿਤ ਕਰਣ ਨਾਲ ਮਿਲਣ ਵਾਲੇ ਫਲ ਤੇ ਚਰਚਾ ਕਰਦੇ ਹੋਏ ਕਿਹਾ ਕਿ ਲੱਡੂਆਂ ਦਾ ਭੋਗ ਸ਼ਰਧਾ ਦੇ ਨਾਲ ਅਰਪਿਤ ਕਰਕੇ ਪੂਜਨ ਕਰਨ ਨਾਲ ਸਾਲਾਂ ਤੋਂ ਰੁਕੇ ਤੇ ਅਧੂਰੇ ਕਾਰਜਾਂ ਦੀ ਰੁਕਾਵਟ ਦੂਰ ਹੋਣ ਨਾਲ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਦਾ ਪਰਵੇਸ਼ ਹੁੰਦਾ ਹੈ ਇਸ ਮੌਕੇ ਰਾਕੇਸ਼ ਬਜਾਜ਼, ਜਗਦੀਸ਼ ਪੁਰੀ, ਮਹਿੰਦਰਪਾਲ ਗਰੋਵਰ, ਜਗਜੀਤ ਅਜਮਾਨੀ, ਬਲਵਿੰਦਰ ਅੱਗਰਵਾਲ, ਵਿਜੈ ਬਜਾਜ਼, ਵਿਨੈ ਅਰੋੜਾ, ਰਮਨ ਮਿਤਲ, ਭੀਮਸੈਨ ਸ਼ਰਮਾ, ਰਾਕੇਸ਼ ਗੁਪਤਾ, ਰਾਜੇਸ਼ ਮਹਾਜਨ, ਨੀਤੀਨ ਗੁਪਤਾ , ਨਰਿੰਦਰ ਮਹਾਜਨ, ਸੁਮਿਤ ਮਿਤਲ, ਰਾਜੀਵ ਖੰਨਾ , ਅਮਰਜੀਤ ਬੱਸੀ, ਵਿਸ਼ਾਲ ਸੂਦ, ਵਿਜੈ ਬਜਾਜ਼, ਗਗਨ ਵਾਲੀਆ, ਰਾਜ ਚਾਵਲਾ , ਦੀਪਕ ਕੁਮਾਰ, ਜਗਦੀਸ਼ ਰਾਮ, ਕਪਿਲ ਡਾਬਰ , ਬਲਵਿੰਦਰ ਅੱਗਰਵਾਲ , ਸੰਜੈ ਖੋਸਲਾ, ਰਵੀ ਕਪੂਰ , ਅਰਥਵ ਮਿਤਲ ਸਹਿਤ ਹੋਰ ਵੀ ਮੌਜੂਦ ਸਨ

No comments:

Post a Comment