Sunday, 20 September 2015



ਮਾਮਲਾ ਐਮਐਸਜ਼ੀ-2 ਤੇ ਅਣ-ਐਲਾਨੀ ਪਾਬੰਦੀ ਦਾ
*ਵਰਦੇ ਮੀਂਹ ਵਿੱਚ ਸਾਧ ਸੰਗਤ ਨੇ ਕੀਤਾ ਕੌਮੀ ਹਾਈਵੇ ਅਤੇ ਲੁਧਿਆਣਾ-ਦਿੱਲੀ ਰੇਲਵੇ ਟਰੈਕ ਜਾਮ



ਲੁਧਿਆਣਾ, 20 ਸਤੰਬਰ ( ਸਤ ਪਾਲ ਸੋਨੀ ) :  ਪੰਜਾਬ ਸਰਕਾਰ ਵੱਲੋਂ ਦੋਗਲੀ ਨੀਤੀ ਅਪਣਾ ਕੇ ਫਿਲਮ 'ਐਮਐਸਜ਼ੀ-2 ਮੈਸੇਂਜ਼ਰ' ਤੇ ਲਾਈ ਅਣ-ਐਲਾਨੀ ਪਾਬੰਦੀ ਖਿਲਾਫ ਇਥੋਂ ਦੀ ਸਾਧ ਸੰਗਤ ਨੇ ਅੱਜ ਵਰਦੇ ਮੀਂਹ ਵਿੱਚ ਲੁਧਿਆਣਾ-ਦਿੱਲੀ ਰੇਲਵੇ ਲਾਈਨ ਅਤੇ ਕੌਮੀ ਮਾਰਗ ਜਾਮ ਕਰ ਦਿੱਤਾ ਜਿਸ ਕਾਰਨ ਸੜਕ ਤੇ ਟਰੈਫਿਕ ਜਾਮ ਲੱਗ ਗਿਆ ਅਤੇ ਟਰੇਨਾਂ ਨੂੰ ਰੇਲਵੇ ਸਟੇਸ਼ਨਾਂ ਤੇ ਹੀ ਰੋਕਣਾ ਪਿਆ ਧਰਨੇ ਵਾਲਾ ਇਲਾਕਾ ਪੁਲਿਸ ਛਾਉਂਣੀ ਵਿੱਚ ਤਬਦੀਲ ਹੋ ਗਿਆ 
                     
ਫਿਲਮ 'ਐਮਐਸਜ਼ੀ-2 ਮੈਸੇਂਜ਼ਰ' ਤੇ ਪ੍ਰਸਾਸ਼ਨ ਵੱਲੋਂ ਲਾਈ ਅਣ-ਐਲਾਨੀ ਪਾਬੰਦੀ ਖਿਲਾਫ ਸਾਧ ਸੰਗਤ ਦਾ ਗੁੱਸਾ ਅੱਜ ਉਸ ਵੇਲੇ ਫੁੱਟ ਪਿਆ ਜਦੋਂ ਪਿਛਲੇ ਦੋ ਦਿਨਾਂ ਵਿੱਚ ਸਾਧ ਸੰਗਤ ਦੇ ਜ਼ਿੰਮੇਵਾਰਾਂ ਵੱਲੋਂ ਉੱਚ ਪ੍ਰਸਾਸ਼ਨਿਕ ਅਫਸਰਾਂ ਨੂੰ ਮਿਲਣ ਦੇ ਬਾਵਜੂਦ ਸਾਧ ਸੰਗਤ ਦੀ ਮੰਗ ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਗਿਆ ਵਰਦੇ ਮੀਂਹ ਵਿੱਚ ਅੱਜ ਬਾਦ ਦੁਪਿਹਰ 2 ਵਜੇ  ਸਾਧ ਸੰਗਤ ਨੇ ਸਥਾਨਕ ਢੰਡਾਰੀ ਕਲਾਂ ਦੇ ਨਾਲ ਲਗਦੇ ਕੌਮੀ ਮਾਰਗ ਅਤੇ ਲੁਧਿਆਣਾ-ਦਿੱਲੀ ਰੇਲਵੇ ਟਰੈਕ ਤੇ ਧਰਨਾ ਲਾ ਕੇ ਦੋਵੇਂ ਮਾਰਗ ਜਾਮ ਕਰ ਦਿੱਤੇ ਸਾਧ ਸੰਗਤ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਆਪਣਾ ਗੁੱਸਾ ਜ਼ਾਹਿਰ ਕੀਤਾ ਮੌਕੇ ਤੇ ਪਹੁੰਚੇ ਏਡਸੀਪੀ ਮੁਖਵਿੰਦਰ ਸਿੰਘ ਭੁੱਲਰ ਸਮੇਤ ਹੋਰ ਉੱਚ ਪੁਲਿਸ ਅਫਸਰਾਂ ਨੇ 45 ਮੈਂਬਰ ਸਿਕੰਦਰ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ ਅਤੇ ਜਗਦੀਸ਼ ਕੁਮਾਰ ਇੰਸਾਂ ਖੰਨਾ ਨੂੰ ਜਾਮ ਖੋਲਣ ਲਈ ਕਿਹਾ ਪ੍ਰੰਤੂ ਰੋਹ ਵਿੱਚ ਆਈ ਸਾਧ ਸੰਗਤ ਨੇ ਕਿਸੇ ਦੀ ਗੱਲ ਨਹੀਂ ਸੁਣੀ ਸਾਧ ਸੰਗਤ ਪੰਜਾਬ ਵਿੱਚ ਫਿਲਮ ਤੇ ਲਾਈ ਅਣ-ਐਲਾਨੀ ਪਾਬੰਦੀ ਨੂੰ ਖਤਮ ਕਰਨ ਦੀ ਮੰਗ ਤੇ ਅੜੀ ਰਹੀ 
             
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ 45 ਮੈਂਬਰ ਸਿਕੰਦਰ ਸਿੰਘ ਇੰਸਾਂ, ਜਗਦੀਸ਼ ਕੁਮਾਰ ਇੰਸਾਂ ਅਤੇ ਜਸਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਫਿਲਮ ' 'ਐਮਐਸਜ਼ੀ-2 ਮੈਸੇਂਜ਼ਰ' ਤੇ ਪੰਜਾਬ ਵਿੱਚ ਕੋਈ ਪਾਬੰਦੀ ਨਹੀਂ ਹੈ ਪ੍ਰੰਤੂ ਪੰਜਾਬ ਸਰਕਾਰ ਨੇ ਸਿਨੇਮਾ ਮਾਲਕਾਂ ਨੂੰ ਫਿਲਮ ਨਾ ਵਿਖਾਉਂਣ ਲਈ ਧਮਕਾਇਆ ਹੈ ਜਿਸ ਕਰਕੇ ਸਿਨੇਮਾ ਮਾਲਕ ਪ੍ਰਸਾਸ਼ਨ ਦੇ ਡਰੋਂ ਸਿਨੇਮਿਆਂ ਵਿੱਚ ਫਿਲਮ ਨਹੀਂ ਵਿਖਾ ਰਹੇ ਇਸ ਮਾਮਲੇ ਨੂੰ ਲੈ ਕੇ ਸਾਧ ਸੰਗਤ ਅੰਦਰ ਗੁੱਸੇ ਦੀ ਲਹਿਰ ਹੈ ਫਿਲਮ ਵਿੱਚ ਕੋਈ ਵੀ ਇਤਰਾਜ਼ਯੋਗ ਗੱਲ ਨਹੀਂ ਹੈ ਜਿਸ ਨਾਲ ਕਿਸੇ ਨੂੰ ਠੇਸ ਪਹੁੰਚਦੀ ਹੋਵੇ ਉਨਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹ ਦੋ ਵਾਰ ਜ਼ਿਲਾ ਪ੍ਰਸਾਸ਼ਨ ਨੂੰ ਮਿਲ ਚੁੱਕੇ ਹਨ ਪ੍ਰੰਤੂ ਪ੍ਰਸਾਸ਼ਨ ਨੇ ਇਸ ਵੱਲ ਕੋਈ ਗੰਭੀਰਤਾ ਨਹੀਂ ਵਿਖਾਈ 
                       
ਧਰਨੇ ਨਾਲ ਜਾਮ ਹੋਏ ਰੇਲਵੇ ਟਰੈਕ ਕਾਰਨ ਲੁਧਿਆਣਾ ਸਾਈਡ ਤੇ ਸਟੇਸ਼ਨਾਂ ਤੇ ਇੱਕ ਦਰਜਨ ਦੇ ਕਰੀਬ ਟਰੇਨਾਂ ਰੁਕੀਆਂ ਰਹੀਆਂ ਸਾਹਨੇਵਾਲ ਸਾਈਡ ਦੇ ਸਟੇਸ਼ਨਾਂ ਤੇ ਵੀ ਟਰੇਨਾਂ ਰੁਕੀਆਂ ਰਹੀਆਂ ਸੜਕ ਜਾਮ ਹੋਣ ਕਾਰਨ ਵਾਹਨਾਂ ਦੀਆਂ ਵੀ ਲੰਮੀਆਂ ਲਾਈਨਾਂ ਲੱਗ ਗਈਆਂ ਸਾਹਨੇਵਾਲ ਸਾਈਡ ਨੂੰ ਜਾਣ ਵਾਲੇ ਵਾਹਨਾਂ ਨੂੰ ਚੰਡੀਗੜ ਰੋਡ ਤੋਂ ਦੀ ਪਾਸ ਕੀਤਾ ਗਿਆ ਸਾਹਨੇਵਾਲ ਸਾਈਡ ਤੋਂ ਲੁਧਿਆਣਾ ਆਉਂਣ ਵਾਲੇ ਵਾਹਨਾਂ ਨੂੰ ਵੀ ਕੁਹਾੜਾ ਤੋਂ ਚੰਡੀਗੜ ਰੋਡ ਰਾਹੀਂ ਕੱਢਿਆ ਗਿਆ 

No comments:

Post a Comment