ਮਾਮਲਾ ਲੜਕੀ ਨਾਲ ਜ਼ਬਰ ਜਿਨਾਹ ਪਿੱਛੋਂ ਕਤਲ ਕਰਨ ਦਾ
ਵਾਰਦਾਤ 'ਚ ਸ਼ਾਮਲ ਤਿੰਨ ਵਿੱਚੋਂ ਇੱਕ ਗ੍ਰਿਫਤਾਰ, ਦੋ ਫਰਾਰ
ਲੁਧਿਆਣਾ, 4 ਸਤੰਬਰ ( ਸਤ ਪਾਲ ਸੋਨੀ ) : ਸਥਾਨਕ ਸ਼ਿਮਲਾਪੁਰੀ ਤੋਂ ਬੁੱਧਵਾਰ ਨੂੰ ਲਾਪਤਾ ਹੋਈ 12ਵੀਂ ਜਮਾਤ ਵਿੱਚ ਪੜਦੀ ਲੜਕੀ ਦੀ ਲਾਸ਼ ਦੇ ਮਾਮਲੇ ਵਿੱਚ ਸ਼ਾਮਿਲ ਤਿੰਨ ਵਿਅਕਤੀਆਂ ਵਿੱਚੋਂ ਪੁਲਿਸ ਨੇ ਇੱਕ ਨੇਪਾਲੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਇਸ ਮਾਮਲੇ ਵਿੱਚ ਦੋ ਵਿਅਕਤੀ ਫਰਾਰ ਦੱਸੇ ਜਾ ਰਹੇ ਹਨ। ਗ੍ਰਿਫਤਾਰ ਵਿਅਕਤੀ ਦੀ ਪਛਾਣ ਲਛਮਣ ਸ਼ਰਮਾ 21-22 ਸਾਲ ਪੁੱਤਰ ਏਕ ਨਰਾਇਣ ਸ਼ਰਮਾ ਵਾਸੀ ਨਿਊ ਜਨਤਾ ਨਗਰ ਲੁਧਿਆਣਾ ਵਜੋਂ ਹੋਈ ਹੈ। ਗ੍ਰਿਫਤਾਰ ਵਿਅਕਤੀ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਲੜਕੀ ਨੂੰ ਪਿਛਲੇ ਲੰਮੇ ਸਮੇਂ ਤੋਂ ਜਾਣਦਾ ਸੀ। ਕਥਿੱਤ ਦੋਸ਼ੀ ਨੇ ਮੰਨਿਆ ਕਿ ਨਸ਼ੇ ਦੀ ਹਾਲਤ ਵਿੱਚ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਜ਼ਬਰ ਜਿਨਾਹ ਪਿੱਛੋਂ ਲੜਕੀ ਦਾ ਕਤਲ ਕੀਤਾ ਸੀ।
ਏਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਥਾਣਾ ਸ਼ਿਮਲਾਪੁਰੀ ਦੇ ਐਸਐਚਓ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਵਿਗਿਆਨਕ ਢੰਗ ਨਾਲ ਜਾਂਚ ਕਰਦਿਆਂ ਨਿਊ ਜਨਤਾ ਨਗਰ ਵਿੱਚ ਰਹਿੰਦੇ ਨੇਪਾਲੀ ਲਛਮਣ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ। ਮੁਢਲੀ ਪੁੱਛ ਗਿੱਛ ਦੌਰਾਨ ਲਛਮਣ ਨੇ ਮੰਨਿਆ ਕਿ ਉਸ ਨੇ ਆਪਣੇ ਦੋ ਸਾਥੀਆਂ ਸਮੇਤ ਉੱਕਤ ਲੜਕੀ ਨਾਲ ਜ਼ਬਰ ਜਿਨਾਹ ਕਰਨ ਤੋਂ ਬਾਦ ਨਸ਼ੇ ਦੀ ਹਾਲਤ ਵਿੱਚ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਦ ਮ੍ਰਿਤਕਾ ਦੇ ਹੱਥ ਪੈਰ ਬੰਨ ਕੇ ਉਸ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਸੀ। ਏਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵਾਰਦਾਤ ਵਿੱਚ ਸ਼ਾਮਿਲ ਫਰਾਰ ਦੋ ਹੋਰ ਵਿਅਕਤੀਆਂ ਦੀ ਮੁਸਤੈਦੀ ਨਾਲ ਭਾਲ ਕਰ ਰਹੀ ਹੈ। ਫਰਾਰ ਵਿਅਕਤੀਆਂ ਵਿੱਚ ਇੱਕ ਪੰਜਾਬੀ ਅਤੇ ਇੱਕ ਨੇਪਾਲੀ ਸ਼ਾਮਲ ਹਨ। ਜ਼ਬਰ ਜਿਨਾਹ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਗ੍ਰਿਫਤਾਰ ਵਿਅਕਤੀ ਨੇ ਜ਼ਬਰ ਜਿਨਾਹ ਕਰਨਾ ਮੰਨਿਆ ਹੈ ਪ੍ਰੰਤੂ ਪੁਲਿਸ ਪੋਸਟ ਮਾਰਟਮ ਦੀ ਰਿਪੋਰਟ ਆਉਂਣ ਤੋਂ ਬਾਦ ਹੀ ਇਸ ਬਾਰੇ ਖੁਲਾਸਾ ਕਰ ਸਕੇਗੀ। ਏਡੀਸੀਪੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਜਾਣਕਾਰੀ ਹਾਸਿਲ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਵਿਦਿਆਰਥਣ ਦਾ ਜਾਣਕਾਰ ਗ੍ਰਿਫਤਾਰ ਵਿਅਕਤੀ ਬੀਤੀ ਬੁੱਧਵਾਰ ਨੂੰ ਵਿਦਿਆਰਥਣ ਨੂੰ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ ਜਿੱਥੇ ਉਸ ਦੇ ਬਾਕੀ ਸਾਥੀ ਵੀ ਪਹੁੰਚ ਗਏ ਸਨ। ਨਸ਼ੇ ਦਾ ਹਾਲਤ ਵਿੱਚਉਨਾਂ
ਨੇ ਜ਼ਬਰ ਜਿਨਾਹ ਪਿੱਛੋਂ ਲੜਕੀ ਦਾ ਕਤਲ ਕਰ ਦਿੱਤਾ ਸੀ। ਕਤਲ ਕਰਨ ਪਿੱਛੋਂ ਕਥਿੱਤ ਦੋਸ਼ੀਆਂ ਨੇ ਨਗਨ ਹਾਲਤ ਵਿੱਚ ਉਸ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਸੀ। ਲੜਕੀ ਦੀ ਲਾਸ਼ ਮਿਲਣ ਪਿੱਛੋਂ ਸ਼ਹਿਰ ਦੀਆਂ ਸਮਾਜਿਕ ਅਤੇ ਇਨਸਾਫ ਪਸੰਦ ਜਥੇਬੰਦੀਆਂ ਨੇ ਕਾਨੂੰਨ ਵਿਵਸਥਾ ਤੇ ਸਵਾਲ ਕਰਦਿਆਂ ਰੋਸ ਮੁਜ਼ਾਹਰੇ ਕੀਤੇ। ਲੋਕਾਂ ਅਤੇ ਜਥੇਬੰਦੀਆਂ ਦੇ ਵਧਦੇ ਦਬਾਅ ਕਾਰਨ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਵਾਰਦਾਤ ਵਿੱਚ ਸ਼ਾਮਿਲ ਤਿੰਨ ਵਿਅਕਤੀਆਂ ਵਿੱਚੋਂ ਇੱਕ ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ।
No comments:
Post a Comment