ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ: ਵਿਜੈ ਸਾਂਪਲਾ
*ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੁੜਨ ਦੀ ਲੋੜ: ਵਿਜੈ ਸਾਂਪਲਾ
ਲੁਧਿਆਣਾ 6 ਸਤੰਬਰ: ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਸਰਲ ਤਰੀਕਾ ਹੈ ਖੇਡਾਂ ਨਾਲ ਜੋੜਨਾ, ਕਿਉਂਕਿ ਖੇਡਾਂ ਨਾਲ ਜੁੜ ਕੇ ਜਿਥੇ ਨੌਜਵਾਨ ਸਰੀਰਿਕ ਪੱਖੋਂ ਤੰਦਰੁਸਤ ਹੁੰਦੇ ਹਨ, ਉਥੇ ਹੀ ਨੌਜਵਾਨਾਂ ਦਾ ਸਹੀ ਮਾਰਗ ਦਰਸ਼ਨ ਵੀ ਹੁੰਦਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਸ੍ਰੀ ਵਿਜੈ ਸਾਂਪਲਾ ਨੇ ਲੁਧਿਆਣਾ ਵਿਖੇ ਆਤਮ ਨਗਰ ਹਲਕੇ ਵਿੱਚ ਰੱਖੀ ਸਪੋਰਟਸ ਜਾਗਰੂਕਤਾ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੀਤਾ। ਅੱਪੂ ਜਿੰਮ ਵੱਲੋਂ ਕਰਵਾਈ ਗਈ ਇਸ ਜਾਗਰੂਕਤਾ ਰੈਲੀ ਦੌਰਾਨ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਇੱਕ ਸੂਝਵਾਨ ਦਿਮਾਗ ਵਿਕਸਿਤ ਹੁੰਦਾ ਹੈ ਤੇ ਸੂਝਵਾਨ ਦਿਮਾਗ ਨਾਲ ਲਿਆ ਗਿਆ ਹਰ ਫੈਸਲਾ ਹਮੇਸ਼ਾ ਸਹੀ ਹੁੰਦਾ ਹੈ। ਸੋ ਅੱਜ ਦੀ ਇਸ ਅਤਿ ਰੁਝੇਵੇਂ ਵਾਲੀ ਜ਼ਿੰਦਗੀ ਵਿਚ ਸਭ ਤੋਂ ਵੱਧ ਲੋੜ ਹੈ ਕਿ ਹਰ ਕੋਈ ਸਰੀਰਕ ਪੱਖੋਂ ਫਿੱਟ ਹੋਵੇ ਅਤੇ ਤਾਕਤਵਰ ਬਣੇ। ਸ੍ਰੀ ਸਾਂਪਲਾ ਨੇ ਨੌਜਵਾਨਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਉਪਰ ਜੇਕਰ ਨਸ਼ਿਆਂ ਦੇ ਦਰਿਆ ਦਾ ਕਲੰਕ ਲੱਗਾ ਹੈ ਉਸਨੂੰ ਪੂਰੀ ਤਰਾਂ ਨਾਲ ਖਤਮ ਕਰਨਾ ਹੈ ਤੇ ਇਸ ਕੰਮ ਵਿੱਚ ਕੇਂਦਰ ਸਰਕਾਰ ਵਲੋਂ ਵੀ ਪੂਰਨ ਯਤਨ ਕੀਤੇ ਜਾ ਰਿਹੇ ਹਨ, ਜਿਸ ਤਹਿਤ ਡੀਅਡਿਕਸ਼ਨ ਸੈਂਟਰਾਂ ਵਿਚ ਹੋਰ ਸੁਧਾਰ ਕਰਦੇ ਹੋਏ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਨੂੰ 21 ਦਿਨ ਦੀ ਬਜਾਏ ਤਿੰਨ ਮਹਂਨੇ ਰੱਖਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਦੌਰਾਨ ਨਸ਼ਾ ਪੀੜਤਾਂ ਨੂੰ ਯੋਗਾ ਦੇ ਨਾਲ-ਨਾਲ ਖੇਡਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਅੱਪੂ ਜਿੰਮ ਦੇ ਮਾਲਕ ਪ੍ਰਦੀਪ ਕੁਮਾਰ ਅੱਪੂ ਵਲੋਂ ਰੱਖੀ ਗਈ ਇਸ ਜਾਗਰੂਕਤਾ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਜ਼ਿਲਾ ਪ੍ਰਧਾਨ ਪ੍ਰਵੀਨ ਬਾਂਸਲ ਨੇ ਕਿਹਾ ਕਿ ਨੌਜਵਾਨ ਸਾਰੇ ਦੇਸ਼ ਦਾ ਉਹ ਸਰਮਾਇਆ ਹਨ ਜਿਹਨਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਹੈ ਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਨੌਜਵਾਨ ਪੂਰੀ ਤਰਾਂ ਨਾਲ ਤੰਦਰੁਸਤ ਹੋਣ। ਇਸ ਮੌਕੇ ਅੱਪੂ ਜਿੰਮੇ ਦੇ ਡਾਇਰੈਕਟਰ ਪ੍ਰਦੀਪ ਕੁਮਾਰ ਅੱਪੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਾੱਡੀ ਬਿਲਡਿੰਗ ਨਾਲ ਜੁੜੇ ਹੋਏ ਹਨ ਜਿਥੇ ਪਹਿਲਾਂ ਪੰਜਾਬ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਤਰ 'ਤੇ ਚਮਕਾਇਆ ਹੈ, ਉਥੇ ਹੀ ਕਈ ਹੋਣਹਾਰ ਖਿਡਾਰੀ ਵੀ ਦੇਸ਼ ਨੂੰ ਸੌਂਪੇ ਹਨ। ਪ੍ਰਦੀਪ ਕੁਮਾਰ ਅੱਪੂ ਨੇ ਕਿਹਾ ਕਿ ਸਰਕਾਰਾਂ ਤੋਂ ਹੁਣ ਤੱਕ ਜਿਸ ਤਰਾਂ ਨਾਲ ਪਹਿਲਾਂ ਸਹਿਯੋਗ ਮਿਲਦਾ ਰਿਹਾ ਹੈ ਅੱਗੇ ਵੀ ਮਿਲਦਾ ਰਹੇ ਤਾਂ ਜੋ ਹੋਰ ਖਿਡਾਰੀ ਸਾਹਮਣੇ ਉਭਰ ਕੇ ਆਉਣਗੇ। ਸ੍ਰੀ ਅੱਪੂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਬਾੱਡੀ ਬਿਲਡਿੰਗ ਦੇ ਖਿਡਾਰੀਆਂ ਨੂੰ ਸਨਮਾਨ ਦੇਵੇ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕਰੇ ਕਿਉਂਕਿ ਕਈ ਅਜਿਹੇ ਬਾੱਡੀ ਬਿਲਡਰ ਹਨ ਜਿਹਨਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਸੂਬੇ ਦਾ ਨਾਮ ਚਮਕਾਇਆ ਹੈ। ਜਿਕਰਯੋਗ ਹੈ ਕਿ ਇਸ ਮੌਕੇ ਕੇਂਦਰੀ ਮੰਤਰੀ ਸ੍ਰੀ ਵਿਜੈ ਸਾਂਪਲਾ ਵਲੋਂ ਅੱਪੂ ਜਿਮ ਦੀ ਨਵੀਂ ਬ੍ਰਾਂਚ ਦਾ ਉਦਘਾਟਨ ਵੀ ਕੀਤਾ ਗਿਆ ਅਤੇ ਪੰਜਾਬੀ ਸਭਿਆਚਾਰਕ ਸਮਾਗਮ ਦਾ ਆਯੋਜਨ ਵੀ ਕੀਤਾ, ਜਿਸ ਦੌਰਾਨ ਗਾਇਕ ਕਰਨ ਖੈੜਾ ਅਤੇ ਹਾਰਟ ਸਿੰਘ ਨੇ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਏਡੀਸੀਪੀ ਪਰਮਜੀਤ ਸਿੰਘ ਪੰਨੂ, ਏਸੀਪੀ ਰਮਨਦੀਪ ਸਿੰਘ, ਏਸੀਪੀ ਧਰਮਬੀਰ ਸਿੰਘ, ਮਨੀਊਰਟੀ ਕਮਿਸ਼ਨ ਮੈਂਬਰ ਐਲਬਰਟ ਦੂਆ, ਭਾਜਪਾ ਆਗੂ ਜਤਿਨ ਗੁਪਤਾ, ਅਮਿਤ ਗੋਸਾਂਈ, ਰਾਜ ਕੁਮਾਰ ਅਟਵਾਲ ਦਾ ਵਿਸ਼ੇਸ਼ ਸਨਮਾਲ ਕੀਤਾ ਗਿਆ। ਇਸ ਮੌਕੇ ਪ੍ਰੋ: ਰਾਜਿੰਦਰ ਸਿੰਘ, ਕਿਰਨਪ੍ਰੀਤ ਸਿੰਘ, ਕਾਂਗਰਸੀ ਆਗੂ ਕੁਲਵੰਤ ਸਿੱਧੂ, ਗੁਰਇਕਬਾਲ ਸਿੰਘ, ਸੰਦੀਪ ਗੋਸਾਂਈ, ਸੰਦੀਪ ਕੁਮਾਰ ਸੈਨੀ, ਅਰੁਣ, ਅਭਿਸ਼ੇਕ ਗਾਬਾ, ਸਤੀਸ਼ ਰਾਜਪੂਤ, ਸਾਹਿਲ ਸੇਠੀ, ਅਜੈ ਸੰਨੀ, ਰਿੰਕੂ ਮਾਨ, ਸ਼ਮਸ਼ੇਰ ਸਿੰਘ ਗਰੇਵਾਲ, ਬਾਵਾ ਗਰੇਵਾਲ, ਸੁਮਿਤ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਮਦਾਨ, ਜੀਵਨ ਵਰਮਾ, ਸੰਦੀਪ ਕੁਮਾਰ, ਜੌਨਸਨ ਗਿੱਲ, ਜਗਰੂਪ ਸਿੰਘ, ਗੁਰਵਿੰਦਰ ਦੌਸਾਂਝ, ਸੰਜੀਵ ਕੁਮਾਰ ਸੋਨੂੰ, ਹਰੀਸ਼ ਕੁਮਾਰ ਕਾਲੀ, ਹੈਰੀ ਔਲਖ, ਰਿੱਕੀ ਸ਼ਰਮਾ, ਕਰਨ ਸ਼ੇਰਗਿੱਲ, ਅਨਿਲ ਹਾਵਲ, ਗੁਰਪ੍ਰੀਤ ਸਿੰਘ, ਗੌਰਵ ਕੁਮਾਰ, ਰਮਨ ਸਹੋਤਾ, ਗੁਰਮੇਜ ਸਿੰਘ, ਕਪਿਲ ਕੁਮਾਰ, ਹੌਬੀ ਸਮੇਤ ਹੋਰ ਵੀ ਹਾਜ਼ਿਰ ਸਨ ।

No comments:
Post a Comment