ਪੰਜਾਬੀ ਪੱਤਰਕਾਰੀ ਦੇ ਪਿਤਾਮਾਂ ਪ੍ਰੋ: ਗਿਆਨੀ ਦਿੱਤ ਸਿੰਘ ਦੀ ਯਾਦ 'ਚ ਲੁਧਿਆਣਾਂ ਵਿਖੇ ਪੰਜਾਬ ਪੱਧਰੀ ਸਮਾਗਮ
*ਸਾਂਸਦ ਬਿੱਟੂ ਵਲੋਂ ਸੁਸਾਇਟੀ ਨੂੰ 10 ਲੱਖ ਰੁਪਏ ਦੇਣ ਦਾ ਐਲਾਨ
ਲੁਧਿਆਣਾ, 8 ਸਤੰਬਰ ( ਸਤ ਪਾਲ ਸੋਨੀ ) : 19ਵੀਂ ਸਦੀ ਵਿੱਚ ਅੰਗਰੇਜੀ ਹਕੂਮਤ ਦੌਰਾਨ ਪੰਜਾਬ ਅੰਦਰ ਜੋਰ ਫੜਦੇ ਜਾ ਰਹੇ ਇਸਾਈ ਧਰਮ ਦੇ ਪ੍ਰਚਾਰ ਦੁਆਰਾ ਸਿੱਖੀ ਨੂੰ ਲਗਾਈ ਜਾ ਰਹੀ ਵੱਡੀ ਢਾਹ ਨੂੰ ਅਤੇ ਕੁਰੀਤੀਆਂ ਵਿੱਚ ਗ੍ਰਸਤ ਸਿੱਖ ਧਰਮ ਨੂੰ ਬਚਾਉਣ ਲਈ ਚੱਲੀ ਸਿੰਘ ਸਭਾ ਲਹਿਰ ਦੇ ਮੋਢੀ, ਪੰਜਾਬੀ ਪੱਤਰਕਾਰੀ ਦੇ ਪਿਤਾਮਾਂ, ਸਿੱਖ ਚਿੰਤਕ, ਪੰਥ ਰਤਨ ਅਤੇ ਸਿੱਖਾਂ ਦੇ ਗੌਰਵਮਈ ਵਿਦਵਾਨ ਪ੍ਰੋ: ਗਿਆਨੀ ਦਿੱਤ ਸਿੰਘ ਦੀ 114 ਵੀਂ ਯਾਦ 'ਚ ਪੰਜਾਬੀ ਭਵਨ ਲੁਧਿਆਣਾਂ ਵਿਖੇ ਵਿਸ਼ਾਲ 'ਸਮਾਜਿਕ, ਧਾਰਮਿਕ ਤੇ ਸਾਹਿਤਕ ਸਮਾਗਮ' ਕਰਵਾਇਆ ਗਿਆ। ਸਮਾਜਿਕ ਤੇ ਧਾਰਮਿਕ ਸੰਗਠਨ ਗਿਆਨੀ ਦਿੱਤ ਸਿੰਘ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ (ਰਜਿ:) ਦੇ ਕੌਮੀ ਪ੍ਰਧਾਨ ਸਰਪੰਚ ਕਰਤਿੰਦਰਪਾਲ ਸਿੰਘ ਸਿੰਘਪੁਰਾ ਦੀ ਅਗਵਾਈ ਹੇਠ ਸਾਹਿਤਕ ਸੰਸਥਾ ਸਿਰਜਣਧਾਰਾ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਦੌਰਾਨ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਉੱਘੇ ਪੰਜਾਬੀ ਲੇਖਕ ਕਰਮਜੀਤ ਸਿੰਘ ਔਜਲਾ ਨੇ ਪ੍ਰੋ: ਗਿਆਨੀ ਦਿੱਤ ਸਿੰਘ ਦੇ ਸਮੁੱਚੇ ਜੀਵਨ ਉੱਪਰ ਬਾਖੂਬੀ ਚਾਨਣਾਂ ਪਾਉਂਦਿਆਂ ਉਹਨਾਂ ਨੂੰ ਸਿੱਖ ਧਰਮ ਦਾ ਇੱਕ ਬਹੁਮੁੱਲਾ ਹੀਰਾ ਦੱਸਿਆ।
ਪ੍ਰੋ: ਗੁਰਭਜਨ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰੋ: ਗਿਆਨੀ ਦਿੱਤ ਸਿੰਘ ਨੇ ਸਿੱਖ ਕੌਮ ਨੂੰ ਸਸ਼ਤਰ ਨਾਲ ਨਹੀਂ ਸਗੋਂ ਸਾਸ਼ਤਰ ਨਾਲ ਜੋੜਿਆ ਤਾਂ ਕਿ ਸਿੱਖ ਕੌਮ ਸਿੱਖਿਆ ਪੱਖੋਂ ਅੱਗੇ ਵਧ ਸਕੇ। ਗੀਤਕਾਰ ਅਮਰਜੀਤ ਸ਼ੇਰਪੁਰੀ ਨੇ ਪ੍ਰੋ: ਗਿਆਨੀ ਦਿੱਤ ਸਿੰਘ ਦੇ ਜੀਵਨ ਨੂੰ ਦਰਸਾਉਂਦਾ ਗੀਤ ਪੇਸ਼ ਕੀਤਾ। ਪ੍ਰੋ: ਗਿਆਨੀ ਦਿੱਤ ਸਿੰਘ ਦੇ ਜੀਵਨ ਤੇ ਪਹਿਲੀ ਖੋਜ ਕਰਤਾ ਲੜਕੀ ਡਾ: ਸੰਦੀਪ ਕੌਰ ਸੇਖੋਂ ਨੇ ਗਿਆਨੀ ਦਿੱਤ ਸਿੰਘ ਦੁਆਰਾ ਪੰਜਾਬੀ ਦਾ ਪਹਿਲਾ 'ਖਾਲਸਾ ਅਖਬਾਰ' ਸੰਬੰਧੀ ਚਰਚਾ ਕਰਦਿਆਂ ਕਿਹਾ ਕਿ ਉਹਨਾਂ ਪੰਜਾਬੀ ਪੱਤਰਕਾਰੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕੀਤੀ ਅਤੇ ਇਸ ਦੁਆਰਾ ਇਸਾਈਅਤ ਵਲੋਂ ਸਿੱਖੀ ਨੂੰ ਲਗਾਈ ਜਾ ਰਹੀ ਢਾਹ ਨੂੰ ਬੜੀ ਦ੍ਰਿੜਤਾ ਨਾਲ ਰੋਕਿਆ।
ਨਾਮਵਰ ਪ੍ਰਚਾਰਕ ਬਾਬਾ ਜਰਨੈਲ ਸਿੰਘ ਸਿੰਘਪੁਰਾ ਨੇ ਆਪਣੇ ਸੰਬੋਧਨ ਵਿੱਚ ਸਮਾਜਿਕ ਬੁਰਾਈਆਂ ਅਤੇ ਅਖੌਤੀ ਡੇਰਾਵਾਦ ਦੁਆਰਾ ਸਿੱਖੀ ਨੂੰ ਲਗਾਈ ਜਾ ਰਹੀ ਢਾਅ ਤੋਂ ਚਿੰਤਤ ਹੁੰਦਿਆਂ ਗਿਆਨੀ ਦਿੱਤ ਸਿੰਘ ਦੀ ਸੋਚ ਨੂੰ ਘਰ ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਬਾਬਾ ਸੰਗਤ ਸਿੰਘ ਦਲ ਪੰਜਾਬ ਦੇ ਮੁਖੀ ਗਿਆਨੀ ਮਹਿੰਦਰ ਸਿੰਘ ਮਾਹਲ, ਪੱਤਰਕਾਰ ਦਲਵੀਰ ਸਿੰਘ ਲੁਧਿਆਣਵੀ, ਇੰਜੀ: ਸੁਖਦੇਵ ਸਿੰਘ ਲਾਜ, ਪ੍ਰੋਫੈਸਰ ਬਿਮਲੇਸ਼ ਕੁਮਾਰ, ਆਰੀਆ ਕਾਲਜ ਲੁਧਿਆਣਾਂ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ: ਦਵਿੰਦਰ ਜੋਸ਼ੀ, ਸੁਆਮੀ ਗੰਗਾ ਗਿਰੀ ਕਾਲਜ ਰਾਏਕੋਟ ਤੋਂ ਰਵਿੰਦਰ ਕੌਰ, ਗਮਾਡਾ 'ਚ ਇੰਜੀ: ਸੁਰਿੰਦਰ ਸਿੰਘ ਮੋਹਾਲੀ, ਇੰਜੀ: ਬਲਜਿੰਦਰ ਸਿੰਘ ਬੁਰਜ ਲਿੱਟਾਂ ਆਦਿ ਵਲੋਂ ਵੀ ਸੰਬੋਧਨ ਕਰਦਿਆਂ ਗਿਆਨੀ ਦਿੱਤ ਸਿੰਘ ਦੇ ਸਮੁੱਚੇ ਜੀਵਨ ਦੇ ਵਿਭਿੰਨ ਪੱਖਾਂ ਨੂੰ ਛੋਹਿਆ ਗਿਆ।
ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖ ਕੌਮ ਦੇ ਇਸ ਮਹਾਨ ਵਿਦਵਾਨ ਦੀ ਸਿੱਖੀ ਲਈ ਵੱਡੀ ਦੇਣ ਨੂੰ ਭੁਲਾਇਆ ਨਹੀਂ ਜਾਣਾਂ ਚਾਹੀਦਾ। ਉਹਨਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪ੍ਰੋ: ਗਿਆਨੀ ਦਿੱਤ ਸਿੰਘ ਦੀ ਯਾਦ 'ਚ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਸਮਾਗਮ ਦੇ ਮੁੱਖ ਪ੍ਰਬੰਧਕ ਸਰਪੰਚ ਕਰਤਿੰਦਰਪਾਲ ਸਿੰਘ ਸਿੰਘਪੁਰਾ ਨੇ ਪੰਜਾਬ ਸਰਕਾਰ ਪਾਸੋਂ ਜੋਰਦਾਰ ਮੰਗ ਕੀਤੀ ਕਿ ਪੰਥ ਰਤਨ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ 'ਤੇ ਪੀ.ਐਚ.ਡੀ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਉਨਾਂ ਦੇ ਨਾਮ 'ਤੇ ਇਕ ਚੇਅਰ ਸਥਾਪਿਤ ਕੀਤੀ ਜਾਵੇ। ਸਮਾਗਮ ਦੌਰਾਨ ਡਾ: ਸੰਦੀਪ ਕੌਰ ਸੇਖੋਂ ਦੀ ਕਿਤਾਬ 'ਅਧੂਰੀ ਜਿੰਦਗੀ' ਵੀ ਸਾਂਸਦ ਬਿੱਟੂ ਦੁਆਰਾ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਜਤਿੰਦਰਮੋਹਣ ਸਿੰਘ ਖੰਨੇ ਵਾਲੇ, ਇੰਜੀ: ਰਣਧੀਰ ਸਿੰਘ, ਸਰਪੰਚ ਮਨਦੀਪ ਸਿੰਘ ਚੂਹੜਪੁਰ, ਪਰਮਜੀਤ ਸਿੰਘ ਮੈਂਬਰ ਬਲਾਕ ਸੰਮਤੀ, ਈਸ਼ਰ ਸਿੰਘ ਸਿੰਘਪੁਰਾ, ਸਰਪੰਚ ਦਰਸ਼ਨ ਸਿੰਘ ਕੁਤਬੇਵਾਲ, ਨਰਿੰਦਰ ਸਿੰਘ, ਹਰਦੇਵ ਸਿੰਘ ਬੋਪਾਰਾਏ, ਗੁਰਪ੍ਰੀਤ ਸਿੰਘ ਤਲਵੰਡੀ, ਸਵਰਨ ਸਿੰਘ ਚਾਹੜ, ਗੁਰਵਿੰਦਰ ਸਿੰਘ ਸਰਾਂ, ਸਰਪੰਚ ਸੁਰਜੀਤ ਸਿੰਘ ਇਯਾਲੀ, ਸੁਖਵਿੰਦਰ ਸਿੰਘ ਗੋਲੂ ਮੈਂਬਰ ਬਲਾਕ ਸੰਮਤੀ, ਕੁਲਦੀਪ ਸਿੰਘ ਬੱਦੋਵਾਲ, ਇੰਜੀ: ਜਗਰੂਪ ਸਿਘ, ਤਰਲੋਚਨ ਸਿੰਘ ਸ਼ਹਿਰੀ ਪ੍ਰਧਾਨ, ਸਰਪੰਚ ਲਖਵਿੰਦਰ ਸਿੰਘ, ਹਲਕਾ ਗਿੱਲ ਦੇ ਪ੍ਰਧਾਨ ਪਰਮਿੰਦਰ ਸਿੰਘ ਗਾਬਾ, ਕੁਲਵੰਤ ਸਿੰਘ ਘਵੱਦੀ, ਬਹਾਦਰ ਸਿੰਘ ਸੁਨੇਤ, ਇੰਜ: ਕੇਵਲ ਸਿੰਘ, ਜਰਨੈਲ ਸਿੰਘ ਸੁਨੇਤ, ਸੁਰਿੰਦਰ ਸਿੰਘ ਛੱਜਾਵਾਲ, ਪ੍ਰਿੰ: ਨਰੈਣ ਸਿਘ ਜਗਰਾਉਂ, ਮਹਿੰਦਰਪਾਲ ਸਿੰਘ ਲਾਲੀ ਆਦਿ ਵੀ ਹਾਜ਼ਿਰ ਸਨ ।

No comments:
Post a Comment