ਨੱਥੂ ਸਵੀਟਸ ਦਾ ਨਾਮ ਬਦਨਾਮ ਕਰਨ ਲਈ ਸੋਸ਼ਲ ਮੀਡੀਆ 'ਤੇ ਪਾਈ ਗਲਤ ਜਾਣਕਾਰੀ — ਰਾਕੇਸ਼ ਜੈਨ
*ਪੁਲਿਸ ਨੂੰ ਸ਼ਿਕਾਇਤ ਕਰਕੇ ਵਹਾਟਸਐਪ 'ਤੇ ਗਲਤ ਫੋਟੋ ਪਾਉਣ ਵਾਲੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ
ਲੁਧਿਆਣਾ, 1 ਸਤੰਬਰ ( ਸਤ ਪਾਲ ਸੋਨੀ ) : ਅਗਰਸੈਨ ਗਰੁੱਪ ਵੱਲੋਂ ਲੁਧਿਆਣਾ ਦੇ ਸਰਾਭਾ ਨਗਰ ਵਿਖੇ ਕੁਝ ਦਿਨ ਪਹਿਲਾਂ ਖੁਲੇ ਨੱਥੂ ਸਵੀਸਟ ਸ਼ੌਰੂਮ ਦੇ ਮਾਲਕ ਰਾਕੇਸ਼ ਜੈਨ ਨੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੇ ਦਿਨੀ ਉਹਨਾਂ ਦੀ ਦੁਕਾਨ ਨੂੰ ਬਦਨਾਮ ਅਤੇ ਖਰਾਬ ਕਰਨ ਲਈ ਕਿਸੀ ਨਾਮਾਲੂਮ ਵਿਅਕਤੀ ਵੱਲੋਂ ਬੀਬੀਟੀਸੀ ਨਾਮਕ ਵਹਾਟਸਐਪ ਗਰੁੱਪ ਵਿੱਚ ਗਲਤ ਜਾਣਕਾਰੀ ਪਾਈ ਗਈ ਹੈ। ਤਾਂ ਜੋ ਉਹਨਾਂ ਦੀ ਦੁਕਾਨ ਨੱਥੂ ਸਵੀਟਸ ਨੂੰ ਲੋਕਾਂ ਦੀ ਨਿਗਾਹ ਵਿੱਚ ਬਦਨਾਮ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਨੱਥੂ ਸਵੀਟਸ ਦੇ ਡੁਪਲੀਕੇਟ ਡੱਬੇ ਦੇ ਨਾਲ ਮਿਠਾਈ ਵਿੱਚ ਮੱਖੀ ਦਿਖਾਈ ਗਈ ਹੈ। ਜੈਨ ਦੇ ਮੁਤਾਬਿਕ ਇਸ ਮਾਮਲੇ ਨੂੰ ਅੰਜਾਮ ਦੇਣ ਲਈ ਡੱਬੇ ਦਾ ਡਿਜਾਇਨ ਤਿਆਰ ਕਰਨ ਵਾਲੇ ਵਿਅਕਤੀ ਨੇ ਉਹਨਾਂ ਦੇ ਨੱਥੂ ਸਵੀਟਸ ਦੇ ਨਾਮ ਨਾਲ ਮਿਲਦਾ ਜੁਲਦਾ ਨਾਮ ਲਿਖਦੇ ਹੋਏ ਈਸਵੀ 1939 ਲਿਖ ਦਿੱਤਾ ਹੈ ਜਦਕਿ ਉਹਨਾਂ ਦੀ ਫਰਮ ਈਸਵੀ 1936 ਵਿੱਚ ਬਣੀ ਸੀ। ਕੁਲ ਮਿਲਾ ਕੇ ਸ਼ਹਿਰ ਦੇ ਕੁਝ ਮਿਠਾਈ ਮਾਫੀਆ ਵੱਲੋਂ ਅਜਿਹੀ ਗੜਬੜ ਕਰਵਾ ਕੇ ਸਾਡੇ ਸ਼ੌ-ਰੂਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਥਾਣਾ ਸਰਾਭਾ ਨਗਰ ਨੇ ਸ਼ਿਕਾਇਤ ਨੂੰ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਰਾਕੇਸ਼ ਜੈਨ, ਰਾਜ ਕੁਮਾਰ, ਪੁਨੀਤ ਅਗਰਵਾਲ, ਨੀਸ਼ੂ ਮੋਦੀ, ਵਰੂਣ ਗੋਇਲ, ਅਸ਼ੀਸ਼ ਮੋਦੀ, ਨੰਦੀ ਗੁਪਤਾ ਆਦਿ ਵੀ ਮੌਜੂਦ ਸਨ।

No comments:
Post a Comment