Friday, 25 September 2015



ਅੱਛੇ ਦਿਨ ਸਿਰਫ ਭਾਜਪਾ ਅਤੇ ਉਸਦੇ ਸਹਿਯੋਗੀਆਂ ਦੇ ਆਏ : ਐਡਵੋਕੇਟ ਵਿਕਰਮ

ਲੁਧਿਆਣਾ 24 ਸਤੰਬਰ (ਬਿਓੂਰੋ) :  ਰਾਸ਼ਟਰਪਤੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਬਰਖਾਸਤ ਕਰਕੇ ਪੰਜਾਬ ' ਰਾਸ਼ਟਰਪਤੀ ਰਾਜ ਲਾਗੂ ਕਰਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਵਿਕਰਮ ਪਹਿਲਵਾਨ ਸਕੱਤਰ ਪੰਜਾਬ ਯੂਥ ਕਾਂਗਰਸ ਨੇ ਸਥਾਨਕ ਹਲਕਾ ਪੂਰਬੀ ਦੇ ਵਾਰਡ ਨੰ. 4 ਵਿਖੇ ਲਾਲੀ ਸੈਣੀ ਜਨਰਲ ਸਕੱਤਰ ਹਲਕਾ ਪੂਰਬੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ' ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ ਇਸ ਮੌਕੇ ਉਹਨਾਂ ਨਾਲ ਜਿਲਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸੰਨੀ ਕੈਂਥ ਵੀ ਵਿਸ਼ੇਸ਼ ਤੌਰ 'ਤੇ ਹਾਜਰ ਸਨ 
ਐਡਵੋਕੇਟ ਪਹਿਲਵਾਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੋਂ ਦੁਖੀ ਕਿਸਾਨਾਂ ਵੱਲੋਂ ਖੁਦਕਸ਼ੀਆਂ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਦੇ ਸਮਾਗਮ ' ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ, ਇਹ ਸਾਬਿਤ ਕਰਦਾ ਹੈ ਕਿ ਅਕਾਲੀ-ਭਾਜਪਾ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਝੂਠਾ ਪ੍ਰਚਾਰ ਕਰ ਰਹੀ ਹੈ ਕਾਂਗਰਸੀ ਨੇਤਾ ਨੇ ਕਿਹਾ ਕਿ ਪੰਜਾਬ ਦਾ ਗੁਜ਼ਾਰਾ ਪਿਛਲੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਸਿਰ 'ਤੇ ਚੱਲ ਰਿਹਾ ਸੀ, ਜਦੋਂ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕੇਂਦਰ ਵਿਚ ਆਈ ਹੈ, ਸੂਬੇ ਵਿਚ ਨਵੇਂ ਪ੍ਰੋਜੈਕਟਾਂ ਦਾ ਕਾਲ ਪੈ ਗਿਆ ਹੈ, ਇਸ ਤੋਂ ਇਲਾਵਾ ਬਾਦਲ ਪਰਿਵਾਰ ਨੇ ਮਨਮੋਹਨ ਸਰਕਾਰ ਤੋਂ ਵੱਖ-ਵੱਖ ਵਿਭਾਗਾਂ ਲਈ ਆਏ ਪੈਸਿਆਂ ਨੂੰ ਸੰਗਤ ਦਰਸ਼ਨਾ ਵਿਚ ਵੰਡ ਦਿੱਤਾ, ਜਿਸ ਨਾਲ ਪੰਜਾਬ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹੋ ਗਏ ਹਨ ਵਿਕਰਮ ਨੇ ਕਿਹਾ ਕਿ ਭਾਜਪਾ ਨੇ ਅੱਛੇ ਦਿਨਾਂ ਦੇ ਨਾਮ 'ਤੇ ਦੇਸ਼ ਦੇ ਲੋਕਾਂ ਨੂੰ ਠੱਗਿਆ ਹੈ, ਅੱਜ ਦੇਸ਼ ਦੇ ਹਾਲਾਤ ਬਦ ਤੋਂ ਬਦਤਰ ਹਨ, ਅੱਛੇ ਦਿਨ ਸਿਰਫ ਤੇ ਸਿਰਫ ਭਾਜਪਾ ਅਤੇ ਉਸਦੇ ਸਹਿਯੋਗੀਆਂ ਦੇ ਆਏ ਹਨ, ਦੇਸ਼ ਦੀ ਜਨਤਾ ਪੱਲੇ ਸਿਰਫ ਜੁਮਲੇ ਅਤੇ ਨਿਰਾਸ਼ਾ ਹੀ ਪਈ ਹੈ 
ਇਸ ਮੌਕੇ ਉਹਨਾਂ ਨਾਲ ਹਲਕਾ ਪੂਰਬੀ ਜਨਰਲ ਸਕੱਤਰ ਸੁਖਬੀਰ ਗਰੇਵਾਲ, ਸੁਰਿੰਦਰ ਸੈਣੀ ਹਲਕਾ ਪੂਰਬੀ ਜਨਰਲ ਸਕੱਤਰ, ਦੀਪਾਂਸ਼ੂ ਸ਼ਰਮਾ, ਅਕਾਸ਼ ਤਿਵਾੜੀ ਮੀਤ ਪ੍ਰਧਾਨ ਵਾਰਡ ਨੰ.15, ਸੰਨੀ ਜੈਨ ਜਨਰਲ ਸਕੱਤਰ ਵਾਰਡ ਨੰ.14, ਕੌਰ ਸਿੰਘ ਦੀਪਕ ਉਪੱਲ, ਰਾਹੁਲ ਭਸੀਨ, ਪ੍ਰਦੀਪ ਸ਼ਰਮਾ, ਰਾਹੁਲ ਜੈਨ, ਚੰਨਪ੍ਰੀਤ ਸਿੰਘ, ਵਰਿੰਦਰ ਠਾਕੁਰ, ਵਰੁਨ ਚਾਵਲਾ, ਸੁਰਿੰਦਰ, ਜਸਪਾਲ ਸਿੰਘ, ਰਵੀ ਸ਼ਰਮਾ, ਮੁਨੀਸ਼ ਕੁਮਾਰ ਅਤੇ ਹੋਰ ਵੀ ਹਾਜ਼ਿਰ ਸਨ


No comments:

Post a Comment