ਨੌਕਰੀ ਖੁੱਸਣ ਕਾਰਨ ਪੁਰਾਣੇ ਨੌਕਰ ਨੇ ਹੀ ਕੀਤਾ ਮੋਟਰ 'ਤੇ ਸੁੱਤੇ ਹੋਏ ਵਿਅਕਤੀ ਦਾ ਕਤਲ
ਮਾਰੂ ਹਥਿਆਰ ਸਮੇਤ ਦੋਸ਼ੀ ਗ੍ਰਿਫਤਾਰ
ਲੁਧਿਆਣਾ, 7 ਸਤੰਬਰ : ਥਾਣਾ ਸਦਰ ਹੇਠ ਆਉਂਦੇ ਪਿੰਡ ਦੋਲੋ ਕਲਾਂ ਵਿਖੇ ਬੀਤੀ ਰਾਤ ਮੋਟਰ ਤੇ ਸੁੱਤੇ ਪਏ ਪਿੰਡ ਕੁਲਾਰਾਂ ਤਹਿਸੀਲ ਜਗਰਾਉਂ ਦੇ 60 ਸਾਲਾ ਕਰਮਜੀਤ ਸਿੰਘ ਨੂੰ ਤੇਜ਼ ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਵਿਅਕਤੀ ਦੀ ਪਹਿਚਾਣ ਹਰੀ ਕਿਸ਼ੋਰ ਯਾਦਵ ਵਾਸੀ ਜਜੂਆਰ ਥਾਣਾ ਕਟਰਾ ਜ਼ਿਲਾ ਮੁਜ਼ੱਫਰਪੁਰ ਬਿਹਾਰ ਵਜੋਂ ਹੋਈ ਹੈ। ਪੁਲਿਸ ਨੇ ਕਤਲ ਵਿੱਚ ਵਰਤਿਆ ਹਥਿਆਰ ਦਾਤਰ ਵੀ ਬਰਾਮਦ ਕਰ ਲਿਆ ਹੈ।
ਪੱਤਰਕਾਰ ਸੰਮੇਲਨ ਦੌਰਾਨ ਏਡੀਸੀਪੀ-3 ਪਰਮਜੀਤ ਸਿੰਘ ਪੰਨੂੰ ਅਤੇ ਏਸੀਪੀ ਗੁਰਪ੍ਰੀਤ ਕੌਰ ਪੁਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਭਰਾ ਕਰਨੈਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾ ਕੇ ਮਹੇਸ਼ ਮੰਗਲਾ ਵਗੈਰਾ ਦੀ ਪਿੰਡ ਦੋਲੋ ਕਲਾਂ ਦੀ ਜ਼ਮੀਨ ਦੀ ਮੋਟਰ ਤੇ ਸੁੱਤੇ ਪਏ ਉਸ ਦੇ ਭਰਾ ਕਰਮਜੀਤ ਸਿੰਘ ਦੇ ਕਤਲ ਬਾਰੇ ਦੱਸਿਆ। ਥਾਣਾ ਸਦਰ ਦੇ ਮੁਖੀ ਐਸਆਈ ਅਮਨਦੀਪ ਸਿੰਘ ਨੇ ਪੁਲਿਸ ਟੀਮ ਨਾਲ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਤਾਂ ਸ਼ੱਕ ਦੀ ਸੁਈ ਹਰੀ ਕਿਸ਼ੋਰ ਯਾਦਵ ਵੱਲ ਗਈ। ਪੁਲਿਸ ਨੇ ਹਰੀ ਕਿਸ਼ੋਰ ਯਾਦਵ ਤੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਤਾਂ ਉਸ ਨੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣਾ ਮੰਨ ਲਿਆ। ਉਸ ਨੇ ਮੰਨਿਆ ਕਿ ਕਰਮਜੀਤ ਤੋਂ ਪਹਿਲਾਂ ਮਾਲਕਾਂ ਨੇ ਉਸ ਨੂੰ ਨੌਕਰ ਰੱਖਿਆ ਸੀ ਪ੍ਰੰਤੂ ਉਸ ਨੂੰ ਹਟਾ ਕੇ ਕਰਮਜੀਤ ਨੂੰ ਨੌਕਰੀ ਤੇ ਰੱਖ ਲਿਆ। ਇਸ ਰੰਜ਼ਿਸ਼ ਕਾਰਨ ਉਸ ਨੇ ਮੋਟਰ ਦੇ ਕਮਰੇ ਵਿੱਚ ਰੱਖੇ ਦਰਖਤ ਛਾਂਗਣ ਵਾਲੀ ਦਾਤਰ ਨਾਲ ਕਰਮਜੀਤ ਸਿੰਘ ਤੇ ਕਈ ਵਾਰ ਕਰਕੇ ਕਤਲ ਕਰ ਦਿੱਤਾ। ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ਤੇ ਕਤਲ ਵਾਲੀ ਥਾਂ ਤੋਂ ਕੁਝ ਦੂਰੀ ਤੇ ਖਾਲੀ ਪਲਾਟ ਵਿੱਚੋਂ ਦਾਤਰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਹਰੀ ਕਿਸ਼ੋਰ ਯਾਦਵ ਦੇ ਖਿਲਾਫ ਮੁਕੱਦਮਾ ਦਰਜ਼ ਕਰ ਲਿਆ ਹੈ।

No comments:
Post a Comment