Thursday, 17 September 2015




ਬਾਬਾ ਗਣਪਤੀ ਸੇਵਾ ਸੰਘ ਵਲੋਂ ਸੂਬਾ ਪੱਧਰੀ ਗਣੇਸ਼ ਉਤਸਵ ਹੋਇਆ ਆਰੰਭ 

ਲੁਧਿਆਣਾ, ( ਸਤ ਪਾਲ ਸੋਨੀ ) :  ਬਾਬਾ ਗਣਪਤੀ ਸੇਵਾ ਸੰਘ ਵਲੋਂ ਵੀਰਵਾਰ ਨੂੰ 10 ਦਿਨਾਂ  ਸੂਬਾ ਪੱਧਰੀ ਗਣੇਸ਼ ਉਤਸਵ ਜਨਕਪੁਰੀ ਮੁੱਖ ਮਾਰਗ ਤੇ ਸਥਾਪਿਤ ਸ਼ੁਭ ਲਾਭ ਪੰਡਾਲ ਵਿੱਖੇ ਮੰਤਰਾਂ ਦੇ ਉਂਚਾਰਣ ਨਾਲ ਅਰੰਭ ਹੋਇਆ। ਗਣੇਸ਼ ਉਤਸਵ ਦੇ ਪਹਿਲੇ ਦਿਨ ਸਵਾਮੀ ਰਾਮਦਾਸ ਜੀ, ਸੰਤ ਰਾਮ ਜਿੰਦਲ ਜੀ, ਸ਼ੂਨਿਆ ਪ੍ਰਭੁ ਜੀ, ਬਾਬਾ ਭਗਵਾਨ ਦਾਸ ਜੀ ਅਤੇ ਮਹੰਤ ਦਿਨੇਸ਼ ਪੁਰੀ ਸਮੇਤ ਹੋਰ ਸੰਤਾਂ ਵੱਲੋਂ ਪੰਜਾਬ ਦੇ ਰਾਜਾ ਭਗਵਾਨ ਗਣਪਤੀ ਜੀ ਦਾ ਅਭਿਸ਼ੇਕ ਕਰਕੇ ਗਣਪਤੀ ਬੱਪਾ ਮੋਰਿਆ ਦੇ ਜੈਕਾਰਿਆਂ ਵਿਚਕਾਰ ਚਾਂਦੀ ਦਾ ਛੱਤਰ ਅਰਪਿਤ ਕਰਕੇ ਕੀਤਾ ਗਿਆ। ਸਵਾਮੀ ਸ਼ੂਨਿਆਂ ਪ੍ਰਭੁ ਜੀ ਨੇ ਗਣੇਸ਼ ਉਤਸਵ ਦੇ ਮਹਤੱਵ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਣੇਸ਼ ਉਤਸਵ ਵਿੱਚ ਗਣਪਤੀ ਜੀ ਦਾ ਗੁਣਗਾਨ ਕਰਨ ਨਾਲ ਸ਼ੁਭ ਲਾਭ ਮਿਲਦਾ ਹੈ। ਪੂਜਨੀਕ ਸੰਤ ਰਾਮ ਜਿੰਦਲ ਜੀ ਨੇ ਪੰਜਾਬ ਵਿੱਚ ਗਣਪਤੀ ਉਤਸਵ ਦਾ ਆਰੰਭ ਕਰਨ ਵਾਲੇ ਪੰਜਾਬ ਦੇ ਲੋਕਮਾਨਿਆ ਤਿਲਕ ਸਵ. ਹਰੀਸ਼ ਬੇਦੀ ਜੀ ਵਲੋਂ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਗਣੇਸ਼ ਉਤਸਵ ਦੀ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਣੇਸ਼ ਉਤਸਵ ਅੱਜ ਲੁਧਿਆਣਾ ਦਾ ਪ੍ਰਮੁਖ ਉਤਸਵ ਮੰਨਿਆ ਜਾਂਦਾ ਹੈ। ਬਾਬਾ ਰਾਮਾਨੰਦ ਜੀ ਹਰਿਦੁਆਰ ਵਾਲਿਆਂ ਨੇ ਗਣਪਤੀ ਸੇਵਾ ਸੰਘ ਵਲੋਂ ਆਯੋਜਿਤ ਗਣਪਤੀ ਉਤਸਵ ਦਾ ਜਿਕਰ ਕਰਦੇ ਹੋਏ ਕਿਹਾ ਕਿ ਭਗਤਾਂ ਨੂੰ ਲੁਧਿਆਣਾ ਵਿੱਚ ਮਹਾਰਾਸ਼ਟਰ ਵਰਗਾ ਗਣੇਸ਼ ਉਤਸਵ ਵਿਖਾਈ ਦਿੰਦਾ ਹੈ। ਪੰਜਾਬ ਵਿੱਚ ਜਦ ਕਿੱਤੇ ਵੀ ਗਣੇਸ਼ ਉਤਸਵ ਦੀ ਚਰਚਾ ਹੁੰਦੀ ਹੈ ਤਾਂ ਉਥੇ ਸਵ. ਹਰੀਸ਼ ਬੇਦੀ ਜੀ ਦਾ ਨਾਂ ਉਸ ਨਾਲ ਜੁੜ ਜਾਂਦਾ ਹੈ। ਇਸ ਤੋਂ ਪਹਿਲਾਂ ਮੁੱਖ ਯਜਮਾਨ  ਪ੍ਰਦੀਪ ਅਗਰਵਾਲ ਪਰਿਵਾਰ, ਹਨੀ ਬੇਦੀ ਪਰਿਵਾਰ, ਬਾਬਾ ਗਣਪਤੀ ਸੇਵਾ ਸੰਘ ਦੇ ਚੇਅਰਮੈਨ ਟੋਨੀ ਮਹਾਜਨ, ਮਹਾਮੰਤਰੀ ਹੀਰਾ ਲਾਲ ਗੋਇਲ, ਸਤੀਸ਼ ਬੇਦੀ, ਪਵਨ ਗਰਗ, ਸ਼ਾਮ ਚੋਪੜਾ, ਸ਼ੁਭਾਸ਼ ਵਰਮਾ, ਨੀਰਜ਼ ਵਰਮਾ ,ਗੋਗਾ ਬਾਂਸਲ, ਹਰੀਸ਼ ਟੰਡਨ, ਮਦਨ ਲਾਲ ਤਾਂਗੜੀ, ਸ਼ੋਭਾਯਾਤਰਾ ਪ੍ਰਮੁਖ ਮਾਸਟਰ ਮੋਹਨ ਲਾਲ ਪਾਠਕ, ਰਵਿੰਦਰ ਖੁਰਾਨਾ, ਪ੍ਰਦੀਪ ਗੁਪਤਾ, ਮਨੀ ਬੇਦੀ, ਸ਼ਿਵ ਕੁਮਾਰ, ਬਜਰੰਗ ਚੌਹਾਨ, ਚਮਨ ਲਾਲ, ਅਨਿਲ ਬੇਦੀ, ਕਰਨ ਕੁਮਾਰ, ਸੁਰੇਸ਼ ਕੱਕੜ, ਸੁਸ਼ੀਲ ਮਲਹੌਤਰਾ ਨੇ ਹਿੱਸਾ ਲੈ ਕੇ ਗਣਪਤੀ ਪੂਜਨ ਅਤੇ ਮਹਾਆਰਤੀ ਉਤਾਰ ਕੇ ਲੱਡੁਆਂ ਦੇ ਭੋਗ ਗਣਪਤੀ ਬਾਬਾ ਨੂੰ ਅਰਪਿਤ ਕੀਤੇ। ਸੰਘ ਪ੍ਰਧਾਨ ਹਨੀ ਬੇਦੀ ਜੀ ਨੇ ਗਣੇਸ਼ ਚਤੁਰਥੀ ਦੇ ਹਾਜਰ ਇਕੱਠ ਨੂੰ ਵਧਾਈ ਦਿੰਦੇ ਹੋਏ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ

No comments:

Post a Comment