Tuesday, 1 September 2015

ਸ੍ਰ: ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਭੁਲਾਇਆਂ ਨਹੀਂ ਜਾ ਸਕਦਾ

*ਸ਼ਾਂਤੀ ਦੇ ਮਸੀਹਾ ਬੇਅੰਤ ਸਿੰਘ ਨੂੰ 20 ਵੀਂ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ


ਲੁਧਿਆਣਾ, 1 ਸਤੰਬਰ ( ਸਤ ਪਾਲ ਸੋਨੀ ) :  ਵਿਧਾਇਕ ਰਾਕੇਸ਼ ਪਾਂਡੇ, ਯੂਥ ਕਾਂਗਰਸ ਵਿਧਾਨ ਸਭਾ ਹਲਕਾ ਉਤੱਰੀ ਦੇ ਪ੍ਰਧਾਨ ਸਾਬੀ ਤੂਰ ਅਤੇ ਕੌਂਸਲਰ ਅਸ਼ਵਨੀ ਸ਼ਰਮਾ ਨੇ ਸ਼ਾਂਤੀ ਦੇ ਮਸੀਹਾ ਸਾਬਕਾ ਮੁੱਖ-ਮੰਤਰੀ ਸ੍ਰ: ਬੇਅੰਤ ਸਿੰਘ ਜੀ ਨੂੰ ਉਨਾਂ  ਦੀ  20ਵੀਂ ਬਰਸੀ ਮੌਕੇ ਸ਼ਰਧਾ ਦੇ ਫੁੱਲ ਮਾਲਾ ਭੇਂਟ ਕਰਦੇ ਹੋਏ ਕਿਹਾ ਕਿ ਸ੍ਰ: ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਭੁਲਾਇਆਂ ਨਹੀਂ ਜਾ ਸਕਦਾ । ਸ੍ਰ: ਬੇਅੰਤ ਸਿੰਘ ਜੀ ਦੇਸ਼ ਅਤੇ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਸਨ ਜਿਨਾਂ  ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰਖਣ ਦੇ ਲਈ ਸ਼ਹਾਦਤ ਦਿੱਤੀ ।  ਵਿਧਾਇਕ ਰਾਕੇਸ਼ ਪਾਂਡੇ, ਯੂਥ ਕਾਂਗਰਸ ਵਿਧਾਨ ਸਭਾ ਹਲਕਾ ਉਤੱਰੀ ਦੇ ਪ੍ਰਧਾਨ ਸਾਬੀ ਤੂਰ ਨੇ ਕਿਹਾ ਕਿ ਅੱਤਵਾਦ ਦੇ ਦੌਰ ਵਿੱਚ ਜਦ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਡਰਦੇ ਸਨ ਅਤੇ ਪੰਜਾਬ ਦੀ ਸ਼ਾਂਤੀ ਬਿਲਕੁਲ ਖਤਮ ਹੋ ਗਈ ਸੀ, ਉਸ ਸਮੇਂ ਸ੍ਰ: ਬੇਅੰਤ ਸਿੰਘ ਜੀ ਨੇ ਆਪਣੀ ਜਾਨ ਦੀ ਪਰਵਾਹ ਨ ਕਰਦੇ ਹੋਏ ਅੱਤਵਾਦ ਦਾ ਖਾਤਮਾ ਕਰਕੇ ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰਵਾਈ।

ਇਸ ਮੌਕੇ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਉਤੱਰੀ ਦੇ ਪ੍ਰਧਾਨ ਸਾਬੀ ਤੂਰ ਨੇ ਕਿਹਾ ਕਿ 20  ਰੁੱਪਏ ਕਿਲੋ ਵਿਕਣ ਵਾਲਾ ਪਿਆਜ਼ ਅੱਜ 80   ਰੁੱਪਏ ਕਿਲੋ ਵਿਕ ਰਿਹਾ ਹੈ ਇਹ ਸਭ ਜਮਾਂਖੋਰਾਂ  ਦੇ ਨਾਲ ਕੇਂਦਰ ਦੀ ਮੋਦੀ ਸਰਕਾਰ ਦਾ ਨਤੀਜਾ ਹੈ । ਯੂਥ ਕਾਂਗਰਸ ਵਿਧਾਨ ਸਭਾ ਹਲਕਾ ਉਤੱਰੀ ਦੇ ਪ੍ਰਧਾਨ ਸਾਬੀ ਤੂਰ ਨੇ ਕਿਹਾ ਕਿ ਜਿਹੜੀ ਸਰਕਾਰ ਜਮਾਂਖੋਰਾਂ ਦੇ ਕੋਲੋਂ ਪਿਆਜ਼ ਨਹੀਂ ਕਢਵਾ ਸਕਦੀ ਉਹ ਦੂਸਰੇ ਦੇਸ਼ਾਂ ਵਿੱਚੋਂ ਕਾਲਾ ਧਨ ਕਿਵੇਂ ਵਾਪਿਸ ਲਿਆਵੇਗੀ। ਇਸ ਮੌਕੇ ਡਾ: ਅਜੈ ਮੋਹਨ ਸ਼ਰਮਾ ਵਾਈਸ ਪ੍ਰਧਾਨ ਜਿਲਾ ਕਾਂਗਰਸ , ਮਨੀ ਗਰੇਵਾਲ, ਸ਼ਤਰੂ,ਅਜੈ ਅਰੋੜਾ, ਵਿਜੈ ਕਪੂਰ, ਸਨੀ ਢਿਲੋਂ, ਸੂਰਜ ਛਾਬੜਾ, ਮਨੋਜ ਸਹਿਗਲ ਆਦਿ ਵੀ ਹਾਜ਼ਿਰ ਸਨ  

No comments:

Post a Comment